ਪੰਨਾ:ਦੁਖੀ ਜਵਾਨੀਆਂ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੧੩- ਪਤੀ ਰਿਹਾ ਫੇਰ ਮੈਨੂੰ ਕੁਝ ਸੁਝਾ ਨਹੀਂ, ਮੈਂ ਪਾਗਲ ਜਿਹਾ ਹੋ ਗਿਆ ਅਤੇ ਅਜ ਜੋ ਕੁਝ ਮੈਂ ਕੀਤਾ ਉਹ ਤੇਰੇ ਸਾਹਮਣੇ ਹੈ। ਗਵਾਂਢੀ ਨੂੰ ਮੈਂ ਕੁਝ ਨਹੀਂ ਕਿਹਾ, ਉਹ ਅਮੀਰ ਆਦਮੀ ਹੈ, ਪੈਸੇ ਵਾਲੇ ਨਾਲ ਮਥਾ ਲਾਉਣ ਦੀ ਮੇਰੇ ਵਿਚ ਸ਼ਕਤੀ ਨਹੀਂ ਸੀ। ਦੁਨੀਆਂ ਵਿਚ ਮੈਨੂੰ, ਉਸ ਗਵਾਂਢੀ ਨੂੰ, ਤੇ ਏਸ-ਨੂੰ ਕੋਈ ਜਾਣ ਨਹੀਂ ਸਕੇਗਾ । ਮੈਂ ਆਪ ਅੱਜ ਡੁਬਣ ਜਾ ਹਾਂ। ਗਵਾਂਢੀ ਨੂੰ ਜੀਉਂਦਾ ਮੈਂ ਕਿਉਂ ਛਡਿਆ, ਏਸ ਲਈ ਕਿ ਜੇ ਆਪਣੀ ਪਤਨੀ ਪਤੀ-ਬਰਤਾ ਹੁੰਦੀ ਤਾਂ ਅਮੀਰ ਤੇ ਇਕ ਪਾਸੇ ਖੁਦ ਸ਼ਹਿਰ ਦਾ ਬਾਦਸ਼ਾਹ ਵੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ਸੀ-ਪਰ ਉਸ ਦੇ ਆਪਣੇ ਅੰਦਰ ਹੀ ਗੰਦ ਸੀ ਜੋ ਜ਼ਾਹਰ ਹੋ ਗਿਆ-ਪੜ੍ਹਨ ਵਾਲੇ ! ਹੌਕੇ ਨਾ ਭਰ—ਮੇਰਾ ਇਕ ਟੁਟੇ ਹੋਏ ਦਿਲ ਦਾ, ਏਨਾ ਕੰਮ ਕਰ ਕਿ ਜਿਸ ਸੁੰਦਰ ਮੂੰਹ ਨੂੰ ਮੈਂ ਘੁੰਮਦਾ ਸਾਂ ਉਸ ਨੱਕ ਹੀਨ, ਕੰਨ ਹੀਨ ਅਤੇ ਨੈਣ ਹੀਨ ਮੂੰਹ ਉਤੇ ਥੁਕਨਫਰਤ ਨਾਲ ਥੂਕ ! ਮੈਂ ਹਾਂ ਏਸ ਦਾ ਪਤੀ !” ਕਾਗਜ਼ ਪੜ੍ਹ ਕੇ ਸੇਵਕ ਜੀਵਨ ਵਲ ਤਕਿਆ, ਜੀਵਨ ਬੜਾ ਉਦਾਸ ਖਲੋਤਾ ਸੀ । ਸੇਵਕ ਨੇ ਪੁੱਛਿਆ, ਜੀਵਨ ਕਿਉਂ ?” “ਕੁਛ ਨਹੀਂ, ਸੋਚ ਰਿਹਾ ਹਾਂ, ਉਸ ਨੇ ਆਪਣੇ ਆਪ ਨੂੰ ਥਲੇ ਪਤੀ ਲਿਖਿਆ ਹੈ ਪਰ ਪਤੀ ਵਾਲਾ ਕੰਮ ਤਾਂ ਉਸ ਨੇ ਨਹੀਂ ਕੀਤਾ। ਪਤੀ ਤਾਂ ਪੁੱਤ ਦਾ ਰਾਖਾ ਹੁੰਦਾ ਹੈ ਅਤੇ ਉਸ ਨੇ ਆਪ ਹੀ ਉਸ ਦੀ ਬਦਨਾਮੀ...” ਬੈਂਕ ਨੇ ਵਿਚੋਂ ਹੀ ਗਲ ਕਰ ਕੇ ਕਿਹਾ, “ਇਹ ਤਾਂ ਉਸ ਹੋਰਨਾਂ ਨੂੰ ਖਬਰਦਾਰ ਕੀਤਾ ਹੈ...ਪਤਨੀ ਦੇ ਨਾਂ ਬਹੁ ਦਾ