ਪੰਨਾ:ਦੁਖੀ ਜਵਾਨੀਆਂ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ 1943- ਪੜੀ ਦਾ ਫਲ ਮਿਲੇਗਾ। ਤੂੰ ਹੈਰਾਨ ਹੋਵੇਂਗਾ ਕਿ ਕਿਉਂ ? ਸੁਣ ! ਇਹ ਮੇਰੀ ਪਤਨੀ ਹੈ । ਏਸ ਦੀਆਂ ਅਖਾਂ ਜੋ ਮੈਂ ਕੱਢ ਲੀਤੀਆਂ ਹਨ, ਬਹੁਤ ਸੁੰਦਰ ਸਨ। ਮੈਂ ਇਨ੍ਹਾਂ ਕਰ ਕੇ ਹੀ ਏਸ ਨਾਲ ਹਦੋਂ ਵਧ ਪਿਆਰ ਕਰਦਾ ਸਾਂ। ਏਸ ਦੀ ਕਿਸੇ ਮੰਗ ਨੂੰ ਮੈਂ ਕਦੀ ਪੂਰਿਆਂ ਕਰਨ ਤੋਂ ਰੁਕਿਆ ਨਹੀਂ ਸਾਂ। ਮੈਨੂੰ ਪਤਾ ਹੈ ਕਿ ਜੇ ਕਦੇ ਇਹ ਮੈਨੂੰ ਕਿਤੇ ਜਾਨ ਵੀ ਵਾਰਨ ਲਈ ਕਹਿ ਦੇਂਦੀ ਤਾਂ ਮੈਂ ਹੱਸਦਾ ਹੱਸਦਾ ਵਾਰੀ ਹੋ ਜਾਂਦਾ ਪਰ ਏਸ ਨੇ ਵਿਸ਼ਵਾਸ਼ ਘਾਤ ਕੀਤਾ ਹੈ। ਮੇਰੇ ਪਿਆਰ ਲੀਰਾਂ ਲੀਰਾਂ ਕਰ ਦਿਤਾ ਹੈ। ਪਤਾ ਨਹੀਂ ਇਹ ਕਦੋਂ ਤੋਂ ਮੇਰੇ ਨਾਲ ਧੋਖਾ ਕਰ ਰਹੀ ਸੀ ਪਰ ਮੈਂ ਤਾਂ ਕਲ ਹੀ ਵੇਖਿਆ ਏਸ ਦਾ ਅਸਲੀ ਰੂਪ। ਕਿਸੇ ਸ਼ਹਿਰ ਮੇਰੀ ਤਾਰੀਖ ਸੀ। ਮੈਂ ਚਾਰ ਦਿਨ ਵਾਸਤੇ ਏਸ ਨੂੰ ਕਹਿ ਕੇ ਚਲਿਆ ਗਿਆ। ਪਰ ਮੁਕੱਦਮੇ ਦੀ ਤਾਰੀਖ ਬਦਲ ਜਾਣ ਕਰ ਕੇ ਕਲ ਦੂਜੇ ਦਿਨ ਹੀ ਮੈਂ ਰਾਤ ਵੇਲੇ ਘਰ ਪੁਜਾ। ਦਿਲ ਵਿਚ ਚਾਹ ਸੀ ਕਿ ਹੌਲੀ ਹੌਲੀ ਜਾ ਕੇ ਉਸ ਦੀਆਂ, ਆਪਣੀ ਪਿਆਰੀ ਦੀਆਂ ਅਖਾਂ ਮੀਟ ਲਵਾਂਗਾ। ਉਹ ਬੁਝੇਗੀ ਕਿ ਕੌਣ ਹੈ ? ਅਤੇ ਮੈਂ ਗਦ ਗਦ ਹੋ ਜਾਵਾਂਗਾ ਪਰ ਜਦ ਘਰ ਦਾ ਬੂਹਾਂ ਹੌਲੀ ਜਹੀ ਖੋਹਲ ਕੇ ਮੈਂ ਚੋਰੀ ਚੋਰੀ ਅੰਦਰ ਗਿਆ, ਤਾਂ ਪੜ੍ਹਨ ਵਾਲੇ ! ਮੇਰੀਆਂ ਅਖੀਆਂ ਚਕਰਾ ਗਈਆਂ, ਪੈਰਾਂ ਕਾਰਗ ਥਲਿਉਂ ਧਰਤੀ ਖਿਸਕਦੀ ਜਾਪੀ। ਮੈਂ ਕੀ ਵੇਖਿਆ:- ਮੇਰੀ ਇਹੋ ਪਤਨੀ ਅਤੇ ਇਕ ਮੇਰਾ ਅਮੀਰ ਗਵਾਂਢੀ ਦੋਵੇਂ ਕਠੇ ਸੁੱਤੇ ਹੋਏ ਸਨ-ਬੇਖਬਰ! ਦੋਹਾਂ ਹਥਾਂ ਨਾਲ ਅਖਾਂ ਮੀਟ ਕੇ, ਮੈਂ ਘਰੋਂ ਉਵੇਂ ਹੀ ਬਾਹਰ ਚਲਾ ਆਇਆ