ਪੰਨਾ:ਦੁਖੀ ਜਵਾਨੀਆਂ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੨੨੨੦ ਦੇ ਦਿੱਤਾ ਵਾਰ ਦੀਆਂ ਦੋਵੇਂ ਜੀਵਨ, ਸੇਵਕ ਤਰੀਂ ਗਏ, ਗਲੀਆਂ ਬਾਜ਼ਾਰ, ਸਰਾਂ, ਮੰਦਰ ਸਭ ਥਾਵਾਂ ਤੇ ਚਕਰ ਲਾਇਆ ਪਰ ਅੱਜ ਕੋਈ ਨਵੀਂ ਗਲ ਨਜ਼ਰ ਨਹੀਂ ਆਈ । ਥੱਕ ਜਹੇ ਗਏ, ਅੱਕ ਕੇ ਮੁੜ ਪਏ। ਮੁੜਦੀ ਵਾਰੀ ਹੋਰ ਕਿਸੇ ਰਾਹ ਤੇ ਪੈ ਗਏ। ਇਕ ਥਾਂ ਬਹੁਤ ਹੀ ਹਨੇਰਾ ਸੀ । ਰਸਤਾ ਵੀ ਨਜ਼ਰ ਨਹੀਂ ਆ ਰਿਹਾ ਸੀ । ਹੁਣ ਜੀਵਨ ਦੀ ਥਾਂ ਸੇਵਕ ਅਗੇ ਹੋ ਕੇ ਤੁਰਨ ਲੱਗਾ। ਕਿਸੇ ਚੀਜ਼ ਨਾਲ ਠੇਡਾ ਜੁ ਖਾਧਾ, ਸੇਵਕ ਡਿਗ ਪਿਆ। ਡਿਗਣ ਦੀ ਆਵਾਜ਼ ਨਾਲ ਜੀਵਣ ਠਠੰਬਰ ਕੇ ਬੋਲਿਆ, “ਸੇਵਕ ! ਡਿਗ ਪਿਐਂ…?” “ਹਾਂ ਜੀਵਣ ! ਪਿਛੇ ਹੀ ਠਹਿਰ, ਮੈਨੂੰ ਚਾਨਣਾ ਕਰ ਲੈਣ ਦੇ, ਤੂੰ ਵੀ ਕਿਤੇ ਡਿਗ ਨਾ ਪਵੇਂ, ਏਥੋਂ ਕੁਝ ਪਿਆ ਹੋਇਆ ਹੈ।” ਸੇਵਕ ਨੇ ਚਾਨਣਾ ਕੀਤਾ, ਦੋਹਾਂ ਨੂੰ ਇਕ ਲਾਸ਼ ਰਾਹ ਵਿਚ ਪਈ ਨਜਰ ਆਈ, ਹੈਰਾਨੀ ਦੀ ਗੱਲ ਇਹ ਸੀ ਕਿ ਲਾਸ਼ ਨੱਕ, ਕੰਨ ਅਰ ਅੱਖਾਂ ਤੋਂ ਬਿਨਾਂ ਸੀ। ਪਛਾਣ ਤਾਂ ਉਨ੍ਹਾਂ ਲੀਤੀ - ਕਿ ਇਹ ਲਾਸ਼ ਇਕ ਇਸਤਰੀ ਦੀ ਹੈ ਪਰ ਏਸ ਬੇਦਰਦੀ ਨਾਲ ਕੀਤਾ ਗਿਆ ਖੂਨ ਵੇਖ ਕੇ, ਦੋਵੇਂ ਕੁਝ ਚਿਰ ਤਕ ਹੈਰਾਨੀ ਨਾਲ ਇਕ ਦੂਜੇ ਵਲ ਤੱਕਦੇ ਰਹੇ । ਸੇਵਕ ਨੇ ਲਾਸ਼ ਨੂੰ ਉਲੱਥ ਪਲੱਥ ਕੇ ਵੇਖਿਆ। ਹੋਰ ਤਾਂ ਨਹੀਂ ਕੁਝ ਨਜ਼ਰ ਆਇਆ ਪਰ ਇਕ ਕਾਗਜ਼ ਤੈਹ ਕੀਤਾ ਹੋਇਆ ਦੋਵੇਂ ਜਣੇ ਚਾਨਣੇ ਜੀਵਨ ਨੇ ਵੇਖਿਆ। ਉਸ ਨੂੰ ਚੁਕ ਕੇ ੧੯੩ ਕੋਲ ਪਹੁੰਚੇ। ਸੇਵਕ ਨੇ ਕਾਗਜ਼ ਪੜ੍ਹਨਾ ਸ਼ੁਰੂ ਕੀਤਾ, “ਪੜਨ ਵਾਲੇ ! ਸਾਰਿਆਂ ਤੋਂ ਪਹਿਲਾਂ ਇਕ ਕੰਮ ਕਰ ਕੇ ਏਸ ਲਾਸ਼ ਦੇ ਕੰਨ, ਅੱਖਾਂ ਅਤੇ ਨੱਕ ਹੀਨ ਮੂੰਹ ਉਤੇ ਬੁਕ। ਤੈਨੂੰ ਪੁੰਨ 1