ਪੰਨਾ:ਦੁਖੀ ਜਵਾਨੀਆਂ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੩੬ ਪਤੀ ਹਾਂ ! ਪਤੀ ! ਅਤੇ ਮਲਕਾਂ ਮੁਸਕਰਾਉਣ ਦੀ ਕੋਸ਼ਸ਼ ਕਰਦੀ ਉਤਾਂਹ ਤਕ ਪੈਂਦੀ । ਪੰਦਰਾਂ ਵਰ੍ਹਿਆਂ ਬਾਦਸ਼ਾਹ ਅੰਤਲੇ ਸਵਾਸ ਲੈ ਪਿਛੋਂ ਇਕ ਦਿਨ ਰਿਹਾ ਸੀ, ਪਰਜਾ...ਦਰਬਾਰੀ... ਵਜ਼ੀਰ ਸਾਰੇ ਰੋ ਰਹੇ ਸਨ। ਬਾਦਸ਼ਾਹ ਨੇ ਹਥ ਨਾਲ ਸਭ ਨੂੰ ਬਾਹਰ ਚਲੇ ਜਾਣ ਲਈ ਕਿਹਾ...ਕੇਵਲ ਰਹਿ ਗਈ ਮੁਲਕਾਂ ਜਿਸ ਦੀਆਂ ਅਖੀਆਂ ਵਿਚੋਂ ਅਥਰੂਆਂ ਦਾ ਹੜ ਆਪ ਮੁਹਾਰਾ ਵਗਿਆ ਆ ਰਿਹਾ ਸੀ। ਬਾਦਸ਼ਾਹ ਨੇ ਮੁਸਕਾਉਣ ਦੀ ਕੋਸ਼ਸ਼ ਕਰਦਿਆਂ ਹੋਇਆਂ ਕਿਹਾ, “ਮਲਕਾਂ , ਤੁਸੀਂ ਵੀ ਰੋ ਰਹੇ ਹੋ...ਕਿਉਂ ਭਲਾ ? ਤੁਹਾਡੇ ਕੋਲ ਤਾਂ ਸਭ ਕੁਝ ਹੈ- ਦੌਲਤ, ਹਕੂਮਤ, ਨੌਕਰ-ਅਤੇ ਸੈਨਾ ਪਤੀ, ਮੇਰੇ ਜਾਣ ਨਾਲ ਤੁਹਾਡੇ ਵਾਸਤੇ ਤਾਂ ਕੋਈ ਘਾਟਾ ਨਹੀਂ ਹੋਣਾ, ਫੇਰ ਤੁਸੀਂ- ਮੁਲਕਾਂ ਦੀਆਂ ਬੱਚਿਆਂ ਵਾਂਗ ਭੁਬਾਂ ਨਿਕਲ ਗਈਆਂ, ਵਿਲਕਦਿਆਂ ਹੋਇਆਂ ਚਰਨਾਂ ਉਤੇ ਸਿਰ ਰਖ ਕੇ ਉਸ ਨੇ ਕਿਹਾ, “ਮਹਾਰਾਜ ! ਖਿਮਾਂ ਕਰ ਦੇਵੋ-ਸਭ ਕੁਝ ਹੈ ਪਰ ਮੇਰੇ ਤੇ ਕੰਬਲ ਪਾਉਣ ਵਾਲਾ ਜਾ ਰਿਹਾ ਹੈ, ਹੋਰ ਤਾਂ ਸਭ ਥੋੜਾਂ ਪੂਰੀਆਂ ਹੋ ਜਾਣਗੀਆਂ ਪਰ ਮੇਰੀ ਕਰਤੂਤ ਉਤੇ ਕੰਬਲ ਪਾਉਣ ਵਾਲਾ ਤਾਂ ਕੋਈ ਨਹੀਂ ਲੱਭਣਾ !” ਮਰਦਾ ਹੋਇਆ ਬਾਦਸ਼ਾਹ ਜ਼ੋਰ ਦੀ ਹਸਿਆ—“ਖਿਮਾਂ— ਮੁਲਕਾਂ ਖਿਮਾਂ ! ਨਹੀਂ ਮੁਲਕਾਂ ਖਿਮਾਂ ਮੰਗਣ ਦੀ ਲੋੜ ਨਹੀਂ-ਮੈਂ ਤਾਂ ਹਾਂ ਤੇਰਾ ਪਤੀ।” ਏਸੇ ਲੇਖਣੀ ਦੀ ਧਾਰਮਕ ਪੁਸਤਕ “ਰੱਬੀ ਨੂਰ” ਜ਼ਰੂਰ ਪੜੋ । ਮੁਲ ੧॥)