ਪੰਨਾ:ਦੁਖੀ ਜਵਾਨੀਆਂ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਵੀਂ ਖੇਡ ਸ਼ਹਿਰ ਕੇਸਰ ਤੇ ਮੈਂ ਕਠੇ ਪੜ੍ਹਿਆ ਕਰਦੇ ਸਾਂ। ਦਸਵੀਂ ਦਾ ਇਮਤਿਹਾਨ ਹੋ ਜਾਣ ਤੇ ਕੇਸਰ ਆਪਣੇ ਰਾਵਲਪਿੰਡੀ, ਸੈਰ ਕਰਨ ਵਾਸਤੇ ਮੈਨੂੰ ਵੀ ਨਾਲ ਹੀ ਲੈ ਗਿਆ। ਆਪਸ ਵਿਚ ਪਿਆਰ ਬਹੁਤ ਸੀ । ਗਰਮੀਆਂ ਦੀਆਂ ਛੁਟੀਆਂ ਹਰ ਸਾਲ ਕਠੇ ਹੀ ਕਟਿਆ ਕਰਦੇ ਸਾਂ... ਕਦੀ ਮੈਂ ਉਸ ਦੀ ਮਾਸੀ ਦੇ ਘਰ ਅਤੇ ਕਦੀ ਉਹ ਮੇਰੇ ਘਰ ਅਤੇ ਕਦੀ ਕਿਸੇ ਪਹਾੜ ਤੇ ਨਵਾਂ ਘਰ ਬਣਾ ਕੇ, ਕਠਾ । ਕੇਸਰ ਦਾ ਘਰ ਸੜਕ ਦੇ ਕੰਢੇ ਤੇ ਸੀ । ਘਰ ਦੇ ਉਪਰਲੀ ਮੰਜ਼ਲ ਦਾ ਕਮਰਾ, ਉਸ ਨੇ ਮੇਰੇ ਵਾਸਤੇ ਸਪੈਸ਼ਲ ਖਾਲੀ ਕਰਵਾ ਦਿਤਾ। ਐਤਕਾਂ ਉਸ ਨੇ ਇਹ ਮੇਰੇ ਲਈ ਨਵੀਂ ਗਲ ਕੀਤੀ ਸੀ। ਮੈਂ ਸਮਝ ਗਿਆ, ਕੇਸਰ ਸਮਝਦਾ ਹੈ ਫੇਰ ਖਬਰੇ ਮੈਂ ਕਦ ਉਸ ਕੋਲ ਆਵਾਂ ਕਿਉਂਕਿ ਫੇਰ ਪਤਾ ਨਹੀਂ ਮੈਂ ਕਿਸ ਕੰਮ ਤੇ ਹੋਵਾਂ ਅਤੇ ਉਹ ਕਿਸ ਕੰਮ ਤੇ ਨਤੀਜਾ ਨਿਕਲਣ ਤਕ ਉਹ ਮੈਨੂੰ ਦੋ ਮਹੀਨੇ ਆਪਣੇ ਕੋਲ ਹੀ ਰਖਣਾ ਚਾਹੁੰਦਾ ਸੀ। ਮੈਂ ਵੀ ਸੋਚਿਆ ਰੱਜ ਕੇ ਰਾਵਲ- ਪਿੰਡੀ ਵੇਖ ਲਵਾਂਗਾ। ਹਾਂ ਜਿਹੜਾ ਕਮਰਾ ਉਸ ਨੇ ਮੈਨੂੰ ਵੇਹਲਾ ਕਰਵਾ ਕੇ ਦਿਤਾ, ਉਸ ਵਿਚ ਇਕ ਵਧੀਆ ਹੋਟਲ ਕਮਰੇ ਵਾਂਗ ਸਾਰੀਆਂ ਲੋੜਾਂ ਦੀਆਂ ਚੀਜ਼ਾਂ ਮੌਜੂਦ ਸਨ:— ਸੌਣ ਵਾਸਤੇ ਇਕ ਨੁਕਰੇ ਨਵਾਰੀ ਪਲੰਘ, ਖੱਬੇ ਪਾਸੇ ਇਕ ਛੋਟੇ ਮੇਜ਼ ਤੇ ਟੇਬਲ ਲੈਂਪ ਰਖੀ ਹੋਈ ਸੀ...ਇਕ ਆਰਾਮ