ਪੰਨਾ:ਦੁਖੀ ਜਵਾਨੀਆਂ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੨੮੦ ਨਵੀਂ ਖੇਡ w:v ਮੇਰਾ ਮਿੱ ਬਹੁਤ ਸੀ। ਕੁਰਸੀ, ਦੋ ਦੂਜੀਆਂ ਕੁਰਸੀਆਂ, ਇਕ ਵਡਾ ਮੇਜ਼...ਇਹ ਸਭ ਵੇਖ ਕੇ ਮੈਂ ਦਿਲ ਵਿਚ ਖੁਸ਼ ਹੋਇਆ ਕਿ ਐਨਾ ਚੰਗਾ ਹੈ। ਨਾਵਲ ਪੜ੍ਹਨ ਦਾ ਸ਼ੌਕ ਮੈਨੂੰ ਇਸੇ ਲਈ ਮੈਂ ਹੁਣ ਤਾਂ ਵੇਹਲੇ ਹੋਣ ਕਰ ਕੇ ਨਾਵਲਾਂ ਦੀ ਦੁਕਾਨ ਦੀ ਦੁਕਾਨ ਹੀ ਪੜ੍ਹਨ ਵਾਸਤੇ ਚੁਕ ਲਿਆਇਆ ਸਾਂ...ਪਰ ਏਥੇ ਤਾਂ ਸਾਡੇ ਨਾਲ ਹੀ ਨਾਵਲ ਬਨਣ ਲਗ ਪਿਆ। ਕੁਝ ਕੇਸਰ ਦੇ ਘਰ ਦੇ ਸਾਹਮਣੇ,ਬਿਲਕੁਲ ਸਾਹਮਣੇ ਇਕ ਘਰ ਸੀ, ਜਿਸ ਵਿਚ ਸੁਣਿਆ ਕਿ ਰਾਵਲਪਿੰਡੀ ਦੇ ਇਕ ਵਡੇ ਰਈਸ ਸੇਠ ਰਹਿੰਦੇ ਸਨ। ਮੈਨੂੰ ਆਇਆਂ ਅਜੇ ਦੋ ਹੀ ਦਿਨ ਹੋਏ ਹੋਣਗੇ ਕਿ ਇਕ ਦਿਨ ਸਵੇਰੇ ਰੋਟੀ ਖਾਣ ਦੇ ਪਿਛੋਂ..ਮੈਂ ਹੌਲੀ ਹੌਲੀ ਇਕ ਫਿਲਮੀਂ ਗੀਤ ਗਾ ਰਿਹਾ ਸਾਂ...“ਲੇਲੀ ਲੇਲੀ ਕਰੂੰ ਮੈਂ ਬਨ ਮੇਂ...ਮੇਰੀ ਲੇਲੀ ਬੱਸੀ ਮੋਰੇ ਮਨ ਮੇਂ ਕਿ ਉਸੇ ਵੇਲੇ ਸ਼ੱਕਰ ਖੋਰੇ ਨੂੰ ਸ਼ਕਰ ਮਿਲਦੀ ਪ੍ਰਤੀਤ ਹੋਈ। ਮੈਨੂੰ ਸੁੰਦਰ ਸੁੰਦਰ ਲੜਕੀਆਂ ਦੀ ਸੁੰਦਰਤਾ ਵੇਖਣ ਦਾ ਬੜਾ ਚਾ ਹੁੰਦਾ ਸੀ ਇਹ ਐਬ ਅਜੇ ਵੀ ਮੇਰੇ ਵਿਚ ਹੈ...ਗਿਆ ਨਹੀਂ ਹਾਂ ਤੇ ਮੇਰੀ ਇਹੋ ਚਾਹ ਪੂਰੀ ਕਰਨ ਲਈ ਸਾਹਮਣੇ ਘਰ ਦੀ ਖਿੜਕੀ ਦੀ ਚਿਕ ਨੂੰ, ਕਿਸੇ ਨੇ ਹੌਲੀ ਹੌਲੀ ਉਤਾਂਹ ਚੁਕਣਾ ਸ਼ੁਰੂ ਕੀਤਾ। ਮੇਰਾ ਗੁਣ ਗੁਣ ਕਰ ਕੇ ਗਾਣਾ ਆਪਣੇ ਆਪ ਬੰਦ ਹੋ ਗਿਆ, ਕੰਨ ਚੌਕੰਨੇ ਹੋ ਗਏ ਅਤੇ ਅਖੀਆਂ ਚਿਕ ਦੇ ਅੰਦਰ ਦਾ ਚਮਤਕਾਰ ਵੇਖਣ ਵਾਸਤੇ ਵਿਆਕੁਲ ਹੋ ਗਈਆਂ । ਪਹਿਲਾਂ ਚਿਟੀ ਧੋਤੀ, ਦਿਖਾਲੀ ਦਿਤੀ, ਉਸ ਤੋਂ ਪਿਛੋਂ ਜਿਵੇਂ ਬਿਜਲੀ