ਪੰਨਾ:ਦੁਖੀ ਜਵਾਨੀਆਂ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ www -੧੨੯- ਨਵੀਂ ਖੇਡ ਸੀ ਜਹੀ ਚਮਕੀ...ਕਿਉਂਕਿ ਧੋਤੀ ਖਤਮ ਹੋਣ ਤੇ, ਇਕ ਦਮ ਢਿਲਕਿਆ ਹੋਇਆ ਨੰਗਾ ਪੇਟ, ਆਪਣੀ ਗੋਲਾਈ ਅਤੇ ਵਡੇ ਸਾਰੇ ਵਿਸਤਾਰ ਵਿਚ ਪ੍ਰਗਟ ਹੋਣਾ ਸ਼ੁਰੂ ਹੋਇਆ। ਏਸ ਪੇਟ ਦੀ ਧੁੰਨੀ, ਝੂਠ ਨਹੀਂ ਕਹਿ ਰਿਹਾ, ਐਨੀ ਡੂੰਘੀ ਕਿ ਰਬੜ ਦਾ ਛੋਟਾ ਖੇਨੂੰ ਸਹਿਜੇ ਹੀ ਰਖਿਆ, ਜਾ ਸਕਦਾ ਸੀ। ਹੌਲੀ ਹੌਲੀ ਪੂਰਾ ਪੇਟ ਹੀ ਨਜ਼ਰੀ ਆਉਣ ਲਗ ਪਿਆ । ਉਸ ਤੋਂ ਪਿਛੋਂ ਢਿਲਕੀ ਹੋਈ ਛਾਤੀ, ਅਰਥਾਤ ਢਲੇ ਹੋਏ ਜੋਬਨ ਦੀ ਨਿਸ਼ਾਨੀ ਨਜ਼ਰ ਆਈ । ਫੇਰ ਇਕ ਦਮ ਗੁਲਗੁਲੇ ਵਾਂਗ ਫੁਲਿਆ ਹੋਇਆ ਪਰ ਪਿਲਪਿਲਾ ਚਿਹਰਾ ਸਾਹਮਣੇ ਆ ਗਿਆ।ਗਿਚੀ ਤਾਂ ਸ਼ਾਇਦ ਹੈ ਹੀ ਨਹ ਸੀ...ਏਸੇ ਲਈ ਨਜ਼ਰ ਨਹੀਂ ਆ ਸਕੀ, ਜੇ ਥੋੜੀ ਬਹੁਤ ਹੋਵੇਗੀ ਵੀ ਤਾਂ ਠੋਡੀ ਦੇ ਪਿਛੇ ਲੁਕੀ ਹੋਈ ਸੀ। ਸਿਰ ਗੰਜਾ ਸੀ ਤੇ ਨਾਲੇ ਚਮਕੀਲਾ, ਪਰ ਪੁੜਪੁੜੀਆਂ ਕੋਲ ਕੁਝ ਕੁਝ ਵਾਲ ਉਕੜ ਦੁਕੜ ਹੋਏ ਹੋਏ ਸਨ। ਇਹ ਤਾਂ ਸੁੰਦਰੀ ਦੀ ਥਾਂ ਸਾਹਮਣੇ ਘਰ ਦੇ ਮਾਲਕ ਸੇਠ ਸਾਹਿਬ ਸਨ। ਮੁਛਾਂ ਉਨ੍ਹਾਂ ਦੀਆਂ ਵਡੀਆਂ ਵਡੀਆਂ ਸਨ...ਅਤੇ ਹੋ ਸਕਦਾ ਹੈ ਕਿਸੇ ਸਮੇਂ ਉਹ ਕਾਫੀ ਰੋਅਬ ਵਾਲੀਆਂ ਰਹੀਆਂ ਹੋਣਗੀਆਂ। ਪਰ ਬੁਢੇਪੇ ਦੇ ਆਗਮਨ ਲਈ ਇਹ ਆਪਣੀ ਕਾਲੀ ਰਾਤ ਨੂੰ ਛਡ ਕੇ ਚਿਟੀਆਂ ਹੋ ਚੁਕੀਆਂ ਆਪਣੇ ਭਾਗਾਂ ਨੂੰ ਖੂਬ ਕੋਸਿਆ। ਮੈਂ ਸੋਚਣ ਲਗਾ ਬਾਕੀ ਦਿਨ ਵੀ ਇਸੇ ਸੁੰਦਰ ਮੂਰਤ ਦਾ ਦਰਸ਼ਨ ਕਰਦਾ ਰਿਹਾ ਤਾਂ ਮੈਂ ਵੀ ਗੋਤਮ ਬੁਧ ਵਾਂਗ ਸੰਸਾਰ ਛਡ ਕੇ ਬਨਬਾਸ ਲੈ ਲਵਾਂਗਾ। ਸਨ । ਮੈਂ ਕਿ ਜੇ