ਪੰਨਾ:ਦੁਖੀ ਜਵਾਨੀਆਂ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੩੦੦ ਨਵੀਂ ਖੇਡ y ਬਾਰੀ ਦੇ ਕੋਲ ਪਈ ਹੋਈ ਕੁਰਸੀ ਤੇ ਸੇਠ ਸਾਹਿਬ ਬੈਠ ਗਏ ਅਤੇ ਇਕ ਪਿਆਲੀ ਵਿਚ ਇਕ ਬੁਰਸ਼ ਨਾਲ ਕਾਲੀ ਜੇਹੀ ਚੀਜ਼ ਨੂੰ ਭਿਉਂ ਭਿਉਂ ਕੇ ਮੁਛਾਂ ਤੇ ਫੇਰਨ ਲਗੇ। ਸਕਿੰਟਾਂ ਵਿਚ ਹੀ ਮੁਛਾਂ ਦੀ ਚਟਿਆਈ ਇਵੇਂ ਉਡ ਗਈ ਜਿਵੇਂ ਮਦਾਰੀ ਦੇ ਥੈਲੇ ਵਿਚੋਂ ਗੋਲੇ ਉਡ ਜਾਂਦੇ ਹਨ। ਮੈਂ ਸੋਚਿਆ ਮੁਛਾਂ ਕਾਲੀਆਂ ਕਰ ਕੇ ਸੱਠ ਵਰ੍ਹਿਆਂ ਦੀ ਅਵਸਥਾ ਵਾਲੇ ਸੇਠ ਜੀ ਜਵਾਨ ਤਾਂ ਨਹੀਂ ਹੋ ਸਕਦੇ। ਪਛਮੀ ਦੇਸ਼ਾਂ ਵਿਚ ਅਤੇ ਜਾਪਾਨ ਵਿਚ ਸੱਠਾਂ ਵਰ੍ਹਿਆਂ ਦਾ ਪੁਰਸ਼ ਬੁਢਾ ਨਹੀਂ ਸਮਝਿਆ ਜਾਂਦਾ ਪਰ ਸਾਡੇ ਦੇਸ਼ ਵਿਚ ਕੁਝ ਤਾਂ ਭੋਜਨ ਦੀ ਗੜਬੜੀ ਤੇ ਕੁਝ ਦੁਖਦਾਈ ਘਟਨਾਵਾਂ ਨਾਲ ਏਸ ਅਵਸਥਾ ਦਾ ਆਦਮੀ ਮਰਨ ਦੇ ਕੰਢੇ ਬੈਠਾ ਹੁੰਦਾ ਹੈ। ਏਹ ਸੇਠ ਸਾਹਿਬ ਵੀ ਇਨ੍ਹਾਂ ਵਿਚੋਂ ਹੀ ਸਨ ਪਰ ਮੁਛਾਂ ਰੰਗ ਕੇ ਦੁਨੀਆ ਤੇ ਖੁਦ ਆਪਣੇ ਆਪ ਨੂੰ ਵੀ ਧੋਖਾ ਦੇਂਦੇ ਹੋਏ ਸ਼ੀਸ਼ੇ ਵਿਚੋਂ ਹਸ ਹਸ ਕੇ ਮੁਛਾਂ ਤੇ ਹਥ ਫੇਰਦੇ ਹੋਏ ਆਪਣੇ ਚੇਹਹੇ ਨੂੰ ਵੇਖ ਰਹੇ ਸਨ, ਮੈਂ ਇਹੋ ਹੀ ਗਲਾਂ ਸੋਚ ਰਿਹਾ ਸਾਂ, ਜਾਂ ਕੇਸਰ ਨੇ ਆ ਕੇ ਪੁਛਿਆ“ਕੀ ਸੋਚ ਰਹੇ ਹੋ ਵੀਰ ?” ਮੈਂ ਸਾਹਮਣੀ ਬਾਣੀ ਵਲ ਇਸ਼ਾਰਾ ਕਰ ਕੇ ਕਿਹਾ— “ਇਹ ਸੋਚ ਰਿਹਾ ਸਾਂ ਕਿ ਦੋ ਮਹੀਨੇ ਨਿਤ ਇਨ੍ਹਾਂ ਦੇ ਦਰਸ਼ਨ ਕਰਨ ਤੋਂ ਪਿਛੋਂ ਜੇ ਮੈਂ ਆਤਮ ਹੱਤਿਆ ਕਰਨ ਦਾ ਵਿਚਾਰ ਕਰ ਲੀਤਾ ਤਾਂ ਕਿਹੜਾ ਤਰੀਕਾ ਸਭ · ਤੋਂ ਸੁਖਾਲਾ ਹੋਵੇਗਾ ?” ਕੇਸਰ ਨੇ ਉਪਦੇਸ਼ਕਾਂ ਵਾਂਗ ਕਿਹਾ ਕਿ ਕੀ ਹਮੇਸ਼ਾਂ