ਪੰਨਾ:ਦੁਖੀ ਜਵਾਨੀਆਂ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੩੧- ਨਵੀਂ ਖੇਡ KOONXT ਆਤਮ ਹੱਤਿਆ ਦੇ ਗੁਣ ਗਾਂਦੇ ਰਹਿੰਦੇ ਹੋ...ਜੇ ਟੱਟੀ ਗੰਦੀ ਹੋਵੇ ਤਾਂ ਆਤਮ ਹੱਤਿਆ, ਚਾਹ ਵੇਲੇ ਸਿਰ ਨਾ ਮਿਲੇ ਤਾਂ ਆਤਮ ਹਤਿਆ, ਕ੍ਰਿਕੱਟ ਖੇਡਦਿਆਂ ਜੇ ਹਾਰ ਜਾਈਏ ਤਾਂ ਆਤਮ ਹਤਿਆ, ਆਖਿਰ ਏਸ ਵਿਚ ਐਨੀ ਵਡੀ ਗਲ ਹੀ ਕੀ ਹੈ, ਜੇ ਤੈਨੂੰ ਇਹ ਸੀਨ ਚੰਗਾ ਨਹੀਂ ਲੱਗਦਾ ਤਾਂ ਤੂੰ ਬਾਰੀ ਬੰਦ ਕਰ ਲਿਆ ਕਰ। ਜਾਂ ਕੁਰਸੀ ਦਾ ਮੂੰਹ ਭਵਾ ਬੈਠ ਜਾਹ, ਪਰ ਤੁਸਾਂ ਤਾਂ ਇਹ ਦੋਵੇਂ ਗਲਾਂ ਨਾ ਕਰਨੀਆਂ ਹੋਈਆਂ। ਅਜੇ ਤਾਂ ਸਾਹਮਣੇ ਵਾਲੇ ਨਾਟਕ ਦਾ ਇਕੋ ਸੀਨ ਵੇਖਿਆ ਹੈ। ਹੁਣੇ ਥੋਹੜੇ ਚਿਰ ਵਿਚ ਜਦ ਦੂਜਾ ਸੀਨ ਨਜ਼ਰ ਆਵੇਗਾ ਤਾਂ ਤੇਰੇ ਜੀਵਨ ਵਿਚ ਰੋਮਾਂਚ ਦਾ ਹੜ ਆ ਜਾਵੇਗਾ।” ਮੈਂ ਪੁਛਿਆ “ਉਹ ਦੂਜਾ ਸੀਨ ਕੀ ਹੋਵੇਗਾ?” ਉਤਰ ਵਿਚ ਕੇਸਰ ਨੇ ਕਿਹਾ “ਇਹ ਇਕ ਦਰਦ ਭਰੀ, ਵਾਰਤਾ ਹੈ। ਸੇਠ ਛਾਂਗਾ ਮਲ ਜੋ ਸਾਹਮਣੇ ਬੈਠੇ ਹੋਏ ਹਨ, ਬਹੁਤ ਹੀ ਅਮੀਰ ਆਦਮੀ ਹਨ ।ਸਿਟੇ ਦੇ ਵਪਾਰ ਵਿਚ ਕਰੋੜਾਂ ਰੁਪਏ ਕਮਾਏ ਹਨ ਪਰ ਦੁਰਭਾਗ ਨਾਲ ਸੰਤਾਨ ਕੋਈ ਨਹੀਂ।ਇਨ੍ਹਾਂ ਦੀ ਪਹਿਲੀ, ਪਤਨੀ ਦਮੇਂ ਦੇ ਰੋਗ ਨਾਲ ਦੋ ਸਾਲ ਹੋਏ ਨੇ ਮਰ ਗਈ। ਸੇਠ ਜੀ ਨੇ ਸੰਤਾਨ ਉਤਪਨ ਕਰਨ ਵਾਸਤੇ ਏਸ ਅਵਸਥਾ ਵਿਚ ਦੂਜਾ ਵਿਆਹ ਕੀਤਾ ਹੈ, ਇਕ ਗਰੀਬ ਪ੍ਰਵਾਰ ਦੀ ਕੰਨਿਆ ਨਾਲ ਨਤੀਜਾ ਇਹ ਕਿ ਸੇਠ ਹੋਰਾਂ ਦੀ ਉਮਰ ਦੇ ਨਾਲ ਉਹਨਾਂ ਦੀ ਪਤਨੀ ਨਿਰਮਲਾ ਦੇਵੀ ਦੀ ਜਵਾਨੀ ਦਾ ਜੋਸ਼ ਵੀ ਵਧਦਾ ਜਾ ਰਿਹਾ ਹੈ। ਵਿਚਾਰੀ ਕਰੇ ਕੀ...ਜਿਉਂਦਿਆਂ ਹੀ