ਪੰਨਾ:ਦੁਖੀ ਜਵਾਨੀਆਂ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੩੧-- ਨਵੀਂ ਖੇਡ ਮਰ ਗਈ ਹੈ। ਇਹੋ ਜਹੀ ਹਾਲਤ ਵਿਚ ਜੇ ਉਸ ਦਾ ਆਚਰਨ ਵਿਗੜ ਜਾਵੇ, ਏਸ ਵਿਚ ਉਸ ਵਿਚਾਰੀ ਦਾ ਕੀ ਦੋਸ਼ ਹੋ ਸਕਦਾ ਹੈ ! ਦੋਸ਼ੀ ਜੇ ਕੋਈ ਹੈ ਤਾਂ ਸੇਠ ਹੋਰੀ ਜਿਨ੍ਹਾਂ ਨੇ ਏਸ ਬਿਧ ਅਵਸਥਾ ਵਿਚ ਇਕ ਜਵਾਨ ਲੜਕੀ ਨਾਲ ਵਿਆਹ ਕਰਕੇ ਉਸ ਦੇ ਜੀਵਨ ਦਾ ਨਾਸ ਕਰ ਦਿਤਾ ਹੈ, ਅਤੇ ਜਾਂ ਦੋਸ਼ੀ ਹੈ ਸਾਡਾ ਸਮਾਜ, ਜੋ ਇਸ ਤਰ੍ਹਾਂ ਦੇ ਵਿਆਹਾਂ ਦੀ ਆਗਿਆ ਦੇ ਦੇਂਦਾ ਹੈ।” ਇਹ ਕਹਿ ਕੇ ਉਸ ਦੀ ਕਥਾ ਸਮਾਪਤ ਹੋ ਗਈ। ਹੋਰ ਨੂੰ ਹੋਰੀ ਦੀ ਤੇ ਅੰਨ੍ਹੇ ਨੂੰ ਡੰਗੋਰੀ ਦੀ... ਇਹ ਕਥਾ ਸੁਣ ਕੇ ਮੈਨੂੰ ਤਾਂ ਆਪਣੀ ਪੈ ਗਈ। ਚਲੋ ਕਦੀ ਨਾ ਕਦੀ ਜਵਾਨੀ ਦੇ ਜੋਸ਼ ਵਾਲੀ ਨਿਰਮਲ ਵੀ ਤਾਂ ਸਾਹਮਣੇ ਬਾਰੀ ਵਿਚ ਆਵੇਗੀ ਹੀ ਨਾ, ਅਜੇ ਮੈਂ ਇਹ ਸੋਚ ਹੀ ਰਿਹਾ ਸਾਂ ਜਾਂ ਸੇਠ ਜੀ ਬਾਰੀ ਵਿਚੋਂ ਹਟ ਗਏ। ਉਹਨਾਂ ਦੇ ਜਾਣ ਦੀ ਦੇਰ ਹੋਈ ਕਿ ਇਕ ਇਸਤ੍ਰੀ ਸਾਦੇ ਬਸਤਰਾਂ ਵਿਚ ਸਾਨੂੰ ਨਜ਼ਰ ਆਈ ਅਤੇ ਮੇਜ਼ ਉਤੋਂ ਮੁਛਾਂ ਕਾਲੀਆਂ ਕਰਨ ਦਾ ਸਮਾਨ ਚੁਕ ਕੇ ਲੈ ਗਈ,ਇਸਤ੍ਰੀ ਜਵਾਨ ਸੀ। ਜਵਾਨ ਤੇ ਸੁੰਦਰ ਵੀ। ਪਰ ਕਪੜਿਆਂ ਅਤੇ ਮੁਰਝਾਏ ਹੋਏ ਮੁਖੜੇ ਤੋਂ ਫੁਟੇ ਭਾਗਾਂ ਦਾ ਅਨੁਮਾਨ ਹੋ ਰਿਹਾ ਸੀ। “ਇਹੋ ਨਿਰਮਲਾ ਸੀ ?” ਮੈਂ ਪੁਛਿਆ, “ਮਲੂਮ ਹੁੰਦਾ ਹੈ ਕਿ ਸੇਠ ਇਸ ਵਿਚਾਰੀ ਨੂੰ ਕਪੜੇ ਤੇ ਗਹਿਣੇ ਵੀ—ਜਿਨ੍ਹਾਂ ਲਈ ਇਹ ਵੇਚੀ ਗਈ ਸੀ-ਨਹੀਂ ਦੇਂਦਾ। ਉਹ ਸਚਮੁਚ ਹੀ ਬੜਾ ਜ਼ਾਲਮ ਹੈ। ਕੇਸਰ ਨੇ ਇਕ ਲੰਮਾ ਸਾਹ ਲੈ ਕੇ ਕਿਹਾ-“ਨਹੀਂ ਅਸਲ ਵਿਚ ਉਸ ਦੇ ਚਿੱਟੇ