ਪੰਨਾ:ਦੁਖੀ ਜਵਾਨੀਆਂ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੩੩- ਨਵੀਂ ਖੇਡ VVV 4 ਇਹ ਨਿਰਮਲਾ ਨਹੀਂ ਸੀ...ਏਸ ਵਾਰੀ ਫੇਰ ਤੇਰਾ (ਅਨੁਮਾਨ ਗਲਤ ਨਿਕਲਿਆ । ਸੇਠ ਛਾਂਗਾ ਮਲ ਏਨਾ ਬੁਰਾ ਆਦਮੀ ਨਹੀਂ ਇਹ ਨਿਰਮਲਾ ਦੀ ਭਰਜਾਈ ਸ਼ਾਂਤੀ ਸੀ। ਸ਼ਾਂਤੀ ਵੀ ਹਿੰਦੂ—ਸਮਾਜ ਦਾ ਸ਼ਿਕਾਰ ਬਣ ਚੁਕੀ ਹੈ । ਉਸ ਦਾ ਪਤੀ, ਨਿਰਮਲਾ ਦਾ ਭਰਾ,ਵਿਆਹ ਤੇ ਛੇ ਮਹੀਨੇ ਪਿਛੋਂ ਹੀ ਪਲੇਗ ਦੀ ਖੁਰਾਕ ਬਣ ਗਿਆ ਸੀ। ਪੰਜ ਵਰ੍ਹੇ ਵਿਚਾਰੀ, ਨਿਰਮਲਾ ਦੇ ਮਾਪਿਆਂ ਦੇ ਘਰ ਰਹੀ ਪਰ ਜਦ ਦਾ ਨਿਰਮਲਾ ਦਾ ਵਿਆਹ ਹੋਇਆ ਹੈ, ਇਹ ਵੀ ਸੇਠ ਜੀ ਦੀ ਸ਼ਰਨ ਵਿਚ ਹੀ ਹੈ। ਸੇਠ ਕੋਸ਼ਸ਼ ਕਰਦਾ ਹੈ ਕਿ ਇਹ ਕਿਸੇ ਗਲੋਂ ਉਦਾਸ ਨਾ ਹੋਵੇ ਪਰ ਅਭਾਗਣ ਸ਼ਾਂਤੀ, ਨਿਰਮਲਾ ਵਾਂਗ ਸੁੰਦਰ ਕਪੜੇ, ਅਤੇ ਸਵਾਦੀ ਭੋਜਨ ਦੀ ਚਾਹ ਨਹੀਂ ਰਖਦੀ, ਇਹ ਦੋਵੇਂ ਜੀਵਨ ਚਾਹੁੰਦੀਆਂ ਹਨ, ਜਿਸ ਤੋਂ ਦੋਵੇਂ ਵਾਂਞੀਆਂ ਰਹੀਆਂ ਹਨ।” ਨਿਰਮਲਾ ਤੇ ਸ਼ਾਂਤੀ ਦਾ ਜੀਵਨ ਕਾਫੀ ਦੁਖਾਂ ਨਾਲ ਭਰਿਆ ਹੋਇਆ ਸੀ-ਪਰ ਕੀ ਹੋ ਸਕਦਾ ਸੀ। ਦਿਨ ਬੀਤਦੇ ਗਏ-ਕਦੀ ਕਦੀ ਮੈਂ ਦੋਹਾਂ ਵਿਚੋਂ ਇਕ ਨਾ ਇਕ ਨੂੰ ਬਾਰੀ ਵਿਚ ਵੇਖ ਕੇ ਆਪਣੀਆਂ ਅਖਾਂ ਸੇਕ ਲੈਂਦਾ ਸਾਂ। ਰਾਵਲ- ਪਿੰਡੀ ਦੇ ਇਕ ਸਿਨੇਮਾ ਘਰ ਵਿਚ ਉਸੇ ਸ਼ਹਿਰ ਦੇ ਇਕ ਹੋਰ ਲੜਕੇ ਨਾਲ ਸਾਡੀ ਦੋਸਤੀ ਹੋ ਗਈ। ਉਸ ਦਾ ਨਾਮ ਕਿਸ਼ਨ ਗੋਪਾਲ ਸੀ ਪਰ ਸਾਰੇ ਹੀ ਉਸ ਨੂੰ ਗੋਪਾਲ ਸਦਿਆ ਕਰਦੇ ਸਨ। ਗੋਪਾਲ ਆਪਣੇ ਆਪ ਨੂੰ ਬਹੁਤ ਸੁੰਦਰ ਸਮਝਦਾ ਸੀ ਅਤੇ ਸ਼ੇਖੀ ਮਾਰਿਆ ਕਰਦਾ ਸੀ ਕਿ ਕੋਈ ਲੜਕੀ ਉਸ ਨੂੰ ਵੇਖ ਲੈਂਦੀ ਹੈ,ਉਹ ਉਸ ਦੇ ਨਾਮ ਦੀ