ਪੰਨਾ:ਦੁਖੀ ਜਵਾਨੀਆਂ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੩੪ ਨਵੀਂ ਖੇਡ vvvvv ਮਾਲਾ ਫੇਰਨ ਲਗ ਪੈਂਦੀ ਹੈ। ਕਦੀ ਉਹ ਕਿਸੇ ਲੜਕੀ ਦਾ ਨਾਮ ਲੈ ਕੇ-ਕਦੀ ਕਿਸੇ ਦਾ ਨਾਮ ਲੈ ਕੇ ਕਹਿ ਦੇਂਦਾ ਕਿ ਉਹ ਉਸ ਤੇ ਮਰਦੀ ਹੈ। ਸਾਨੂੰ ਉਸ ਦੀਆਂ ਇਹ ਸ਼ੇਖੀਆਂ ਬਿਲਕੁਲ ਗਪਾਂ ਹੀ ਲਗਦੀਆਂ। ਕੇਸਰ ਵਲੋਂ ਤਾਂ ਕਹਿ ਨਹੀਂ ਸਕਦਾ ਪਰ ਮੈਂ, ਜਿਹੜਾ ਐਨਾ ਚਿਰ ਯਤਨ ਕਰਨ ਤੇ ਵੀ ਕਿਸੇ ਲੜਕੀ ਨੂੰ ਆਪਣੇ ਵਲ ਖਿਚ ਨਹੀਂ ਸਾਂ ਸਕਿਆ, ਮੈਂ ਤਾਂ ਉਸ ਦੀਆਂ ਗਲਾਂ ਨੂੰ ਨਿਰੋਲ ਗਪਾਂ ਹੀ ਸਮਝਦਾ ਸਾਂ। ਫੇਰ ਮੇਰੇ ਖਿਆਲ ਵਿਚ ਤਾਂ ਗੋਪਾਲ ਕੋਈ ਖਾਸ ਸੁੰਦਰ ਵੀ ਨਹੀਂ ਸੀ। ਸਾਧਾਰਨ ਰੂਪਂ ਦਾ, ਮਧਰੇ ਕਦ ਦਾ, ਕਨਕ ਭਿੰਨੇ ਰੰਗ ਦਾ, ਛੋਟੇ ਵਡੇ ਰਲੇ ਮਿਲੇ ਦੰਦ, ਜੋ ਸਦਾ ਪਾਨ ਖਾਨ ਕਰਕੇ ਲਾਲ ਰਹਿੰਦੇ, ਇਨ੍ਹਾਂ ਸਾਧਾਰਨ ਸਿਫਤਾਂ ਵਾਲਾ ਉਹ ਲੜਕਾ ਸੀ।ਹਾਂ-ਉਸ ਦੇ ਵਾਲ ਜ਼ਰੂਰ ਅਨੋਖੇ ਸਨ। ਐਨੇ ਕੁੰਡਲ ਮੈਂ ਕਿਸੇ ਲੜਕੇ ਦੇ ਵਾਲਾਂ ਵਿਚ ਨਹੀਂ ਵੇਖੇ ਕਦੀ, ਜਿੰਨੇ ਗੋਪਾਲ ਦੇ ਸੁਨਿਹਰੀ ਵਾਲ ਸਨ। ਉਹ ਵਾਲ ਕਟਾਂਵਦਾ ਵੀ ਬਹੁਤ ਘਟ ਸੀ, ਲੰਮੇ ਲੰਮੇ ਪਟਿਆਂ ਵਿਚ ਉਹ ਸਦਾ ਹੀ ਖੁਸ਼ਬੂ ਭਰੇ ਤੇਲ ਲਗਾਈ ਰਖਦਾ ਸੀ। ਉਸ ਦੇ ਕਪੜੇ ਭੜਕੀਲੇ ਰੰਗਾਂ ਦੇ-ਕੋਈ ਐਨੇ ਚੰਗੇ ਸੀਤੇ ਹੋਏ ਨਹੀਂ ਹੁੰਦੇ ਸਨ। ਮੂਲ ਕੀ ਇਹ ਮੈਂ ਕਹਿ ਸਕਦਾ ਹਾਂ ਕਿ ਜਿਸ ਵੇਲੇ ਉਹ ਜ਼ਿਪ (ਜ਼ੰਜੀਰੀ) ਵਾਲੀ ਬੁਨੈਨ ਅਤੇ ਪਤਲੂਨ ਪਾ ਕੇ ਨਿਕਲਦਾ, ਤਾਂ ਫਿਲਮੀ ਹੀਰੋ ( Hero ) ਨਾਲੋਂ ਘਟ ਨਾ ਸਜਦਾ। ਫੱਬਨ ਉਸ ਦੀ ਬਹੁਤ ਸੀ। ਫੱਬਨ, ਮੇਰੀ ਵੀ ਤਾਂ ਬੜੀ ਸੀ ਪਰ ਮੇਰੀ ਫੱਬਨ ਉਤੇ ਕਦੀ ਕੋਈ ਲੜਕੀ ਮੋਹਤ ਨਹੀਂ ਹੋਈ। ਇਸੇ ਲਈ ਤਾਂ ਮੈਨੂੰ