ਪੰਨਾ:ਦੁਖੀ ਜਵਾਨੀਆਂ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ VO VVV ਨਵੀਂ ਖੇਡ COV -੧੩੫- ਉਸ ਦੀਆਂ ਗਪਾਂ ਉਤੇ ਕਦੀ ਯਕੀਨ ਨਾ ਆਉਂਦਾ। ਅਸੀਂ ਉਸ ਨੂੰ ਉਸ ਦੀਆਂ ਸ਼ੇਖੀਆਂ ਦੀ ਸਜ਼ਾ ਦੇਣ ਵਾਸਤੇ ਰੋਜ਼ ਨਵੀਆਂ ਤੋਂ ਨਵੀਆਂ ਚਾਲਾਂ ਸੋਚ ਛਡਦੇ ਪਰ ਉਹ ਫਸਿਆ ਨਾ ਕਦੀ ਵੀ। ਇਕ ਦਿਨ ਗੋਪਾਲ ਮੇਰੇ ਕਮਰੇ ਵਿਚ ਹੀ ਬੈਠਾ ਆਪਣੇ ਪਟਿਆਂ ਉਤੇ ਕੰਘੀ ਫੇਰ ਰਿਹਾ ਸੀ ਜਾਂ ਉਸ ਦੀ ਨਜ਼ਰ ਨਿਰਮਲਾ ਉਤੇ ਜਾ ਪਈ। ਜਦ ਮੈਂ ਨਿਰਮਲਾ ਦੇ ਜੀਵਨ ਦਾ ਹਾਲ ਸੁਣਾਇਆ ਤਾਂ ਉਹ ਚੁਪ ਜਿਹਾ ਹੋ ਗਿਆ ਅਤੇ ਗਲ ਹੋਰ ਪਾਸੇ ਟਾਲ ਗਿਆ। ਮਗਰ ਉਸ ਦਿਨ ਤੋਂ ਪਿਛੋਂ ਅਸਾਂ ਵੇਖਿਆ, ਗੋਪਾਲ ਦਿਨ ਵਿਚ ਦੱਸ ਯਾਰਾਂ ਵਾਰੀ ਉਸੇ ਬਜ਼ਾਰ ਵਿਚੋਂ ਲੰਘਦਾ ਅਤੇ ਸੇਠ ਦੇ ਘਰ ਦੀ ਬਾਰੀ ਦੇ ਥਲਿਓਂ ਲੰਘਣ ਲੱਗਿਆਂ ਉਹ ਕਦੀ ਬੂਟ ਦੀਆਂ ਤਣੀਆਂ ਬੰਨਣ ਲਈ ਖਲੋ ਜਾਂਦਾ-ਕਦੀ ਉਸ ਨੂੰ ਜੋਰਾਂ ਦੀ ਖੰਘ ਆ ਜਾਂਦੀ, ਅਤੇ ਉਹ ਬੜੀ ਅਦਾਂ ਨਾਲ ਰੰਗ-ਬਰੰਗੇ ਰੇਸ਼ਮੀ ਰੁਮਾਲ ਕਢ ਕੇ ਬਾਰੀ ਵਲ ਤਕਦਾ ਹੋਇਆ ਆਪਣਾ ਮੂੰਹ ਪੂੰਝਦਾ । ਏਸ ਤਰ੍ਹਾਂ ਗੋਪਾਲ ਨੂੰ ਚੱਕਰ ਲਾਉਂਦਿਆਂ ਵੇਖ ਕੇ ਮੈਂ ਸੋਚ ਲੀਤਾ ਕਿ ਗੋਪਾਲ ਜ਼ਰੂਰ ਹੀ ਇਹ ਸਮਝਦਾ ਹੈ ਕਿ ਨਿਰਮਲਾ ਉਸ ਦੇ ਪਟਿਆਂ ਦੇ ਕੁੰਡਲਾਂ ਵਿਚ ਫਸ ਗਈ ਹੈ। ਹੁਣ ਉਸ ਦੀਆਂ ਸ਼ੇਖੀਆਂ ਬਾਰੇ ਇਕ ਸਬਕ ਦੇਣ ਲਈ ਮੈਨੂੰ ਇਕ ਨਵੀਂ ਖੇਡ ਸੂਝ ਪਈ। ਅਸਾਂ ਨਿਰਮਲਾ ਵਲੋਂ ਗੋਪਾਲ ਨੂੰ ਇਕ ਚਿਠੀ ਲਿਖਣ ਦਾ ਵਿਚਾਰ ਕੀਤਾ ਅਤੇ ਏਸ ਤਮਾਸ਼ੇ ਵਿਚ ਨਾਲ ਦੇ ਘਰ ਦੇ ਇਕ ਅਠ-ਸਾਲਾ ਮੁੰਡੇ ਨੂੰ ਚਿਠੀ ਪਹੁੰਚਾਣ ਦੇ ਪਾਰਟ ਲਈ ਸ਼ਾਮਲ ਕਰ ਲੀਤਾ। ਉਸ ਮੁੰਡੇ ਦਾ ਨਾਮ ਸ਼ੇਰ