ਪੰਨਾ:ਦੁਖੀ ਜਵਾਨੀਆਂ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੩੬ ਨਵੀਂ ਖੇਡ ♥ V ਸੀ। ਅਸਾਂ ਸ਼ੇਰੂ ਨੂੰ ਚੰਗੀ ਤਰ੍ਹਾਂ ਸਮਝਾ ਦਿਤਾ ਕਿ ਗੋਪਾਲ ਨੂੰ ਬਿਲਕੁਲ ਪਤਾ ਨਾ ਲਗੇ ਕਿ ਇਹ ਚਿਠੀ ਅਸਾਂ ਦਿਤੀ ਹੈ ਬਲਕਿ ਉਸ ਨੂੰ ਚੰਗੀ ਤਰ੍ਹਾਂ ਇਹੋ ਯਕੀਨ ਕਰਵਾ ਦੇਵੇ ਕਿ ਸੇਠ ਛਾਂਗਾ ਮਲ ਦੇ ਘਰ ਦੀ ਇਕ ਇਸਤ੍ਰੀ ਨੇ ਉਸ ਨੂੰ ਦੇਣ ਲਈ ਇਹ ਚਿਠੀ ਘਲੀ ਹੈ। ਜਦ ਸਾਨੂੰ ਇਹ ਚੰਗੀ ਤਰ੍ਹਾਂ ਯਕੀਨ ਹੋ ਗਿਆ ਕਿ ਭੇਦ ਖੁਲ੍ਹੇਗਾ ਨਹੀਂ, ਤਾਂ ਮੈਂ ਲੜਕੀਆਂ ਵਾਲੇ ਟੇਡੇ ਟੇਡੇ...ਉਕੜ ਦੁਕੜ ਅਖਰਾਂ ਵਿਚ ਚਿਠੀ ਲਿਖੀ ਅਤੇ ਇਕ ਸਾਦੇ ਲਫਾਫੇ ਵਿਚ ਬੰਦ ਕਰ ਕੇ ਸ਼ੇਰੂ ਨੂੰ ਦੇ ਦਿਤੀ ਇਹ ਚਿਠੀ:- ਪਿਆਰੇ........ -- ਮੈਂ ਨਾਮ ਨਹੀਂ ਜਾਣਦੀ, ਜਦ ਤੋਂ ਤੁਹਾਨੂੰ ਸਾਹਮਣੇ ਘਰ ਦੀ ਬਾਰੀ ਦੇ ਕੋਲ ਬੈਠਿਆਂ ਵੇਖਿਆ ਹੈ, ਮੇਰਾ ਮਨ ਵਿਆਕੁਲ ਹੋ ਗਿਆ ਹੈ, ਪਤਾ ਨਹੀਂ ਲਗਾ ਕਿਉਂ ਪਰ ਕਰਾਂ ਕੀ, ਕਦੀ ਕਦੀ ਚੋਰੀ ਚੋਰੀ ਲੁਕ ਕੇ ਤੁਹਾਨੂੰ ਸੜਕ ਤੋਂ ਲੰਘਦਿਆਂ ਵੇਖ ਕੇ ਹੀ ਮਨ ਨੂੰ ਢਾਰਸ ਦੇ ਲੈਂਦੀ ਹਾਂ, ਜੇ ਮੈਨੂੰ ਉਤਰ ਭੇਜਣਾ ਹੋਵੇ ਤਾਂ ਏਸੇ ਮੁੰਡੇ ਦੇ ਹਥ ਹੀ ਭੇਜਣ ਦੀ ਖੇਚਲ ਕਰਨੀ ਤੁਹਾਡੇ ਪਿਆਰ ਵਿਚ ਮਤਵਾਲੀ “ਨਿਰਮਲ ਉਸ ਦਿਨ ਸ਼ਾਮ ਵੇਲੇ ਗੋਪਾਲ ਨੂੰ ਉਹ ਚਿਠੀ ਮਿਲ ਗਈ। ਸ਼ੇਰੂ ਨੂੰ ਅੱਠ ਆਨੇ ਮਿਲ ਗਏ ਤੇ ਸਾਨੂੰ ਕਲ ਉਤਰ- ਮਿਲਣ ਦੀ ਆਸ ਹੋ ਗਈ। ਮਨ ਵਿਚ ਮੈਂ ਖੁਸ਼ ਸਾਂ ਕਿ ਉਸ ਸ਼ੇਖੀ ਖੋਰੇ ਨੂੰ ਚੰਗਾ ਉਲੂ ਬਣਾਇਆ ਹੈ।ਇਕਰਾਰ