ਪੰਨਾ:ਦੁਖੀ ਜਵਾਨੀਆਂ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ ਰਿਹਾ ਹੈ।ਏਧਰ ਗੋਪਾਲ ਵੀ ਸਾਡੇ ਕੋਲ ਕਈ ਵਾਰੀ ਆਉਣ ਲਗਾ। ਅਸਾਂ ਇਕ ਦੋ ਵਾਰੀ ਪੁੱਛਿਆ ਵੀ ਕਿ ਅੱਜ ਕਲ ਕੀ ਕਰ ਰਹੇ ਹੋ, ਪਰ ਉਸ ਨੇ ਹਮੇਸ਼ਾਂ ਹੀ ਇਹੋ ਉਤਰ ਦਿਤਾ, ‘ਕੁਛ ਨਹੀਂ ਅਤੇ ਉਹ ਨਾਲ ਹੀ ਮੁਸਕ਼ਾ ਦੇਂਦਾ। ਖੈਰ ਜਦ ਪਤਰ ਵਿਵਹਾਰ ਦਾ ਸਿਲਸਿਲਾ ਸ਼ੁਰੂ ਹੋ ਗਿਆ ਤਾਂ ਅਸਾਂ ਸੋਚਿਆ ਕਿ ਹੁਣ ਗੋਪਾਲ ਕੋਲੋਂ ਕੁਝ ਪੁਛਣਾ ਚਾਹੀਦਾ ਹੈ। ਮੈਨੂੰ ਚਿਰਾਂ ਤੋਂ ਇਕ ਫੋਨਟੇਨ ਪੈਨ ਦੀ ਲੋੜ ਸੀ। ਸੋ ਪ੍ਰੇਮਕਾ ਨੇ ਪ੍ਰੀਤਮ ਨੂੰ ਪੱਕਾ ਵਿਚ ਬੜੀ ਚੰਗੀ ਤਰ੍ਹਾਂ ਤਰਕੀਬ ਨਾਲ ਸਮਝਾਇਆ ਕਿ ਪ੍ਰੇਮਕਾ ਦੀਆਂ ਪੈਨਸਿਲ ਨਾਲ ਲਿਖੀਆਂ ਹੋਈਆਂ ਚਿਠੀਆਂ ਪੜ੍ਹਨ ਵਿਚ ਪ੍ਰੀਤਮ ਨੂੰ ਬੜਾ ਕਸ਼ਟ ਹੁੰਦਾ ਹੋਵੇਗਾ, ਪਰ ਉਹ ਵਿਚਾਰੀ ਕਰੇ ਵੀ ਕੀ ! ਉਸ ਦੇ ਘਰ ਵਾਲੇ ਪੁਰਾਣੇ ਵਿਚਾਰਾਂ ਦੇ ਪੁਰਸ਼ ਹਨ। ਅਤੇ ਪਟੀ ਉਤੇ ਲਿਖਣ ਵਾਲੀ ਸਿਆਹੀ ਵਰਤਦੇ ਹਨ। -DEL- ਨਵੀਂ ਖੇਡ KOOWNT -- ਚਿਠੀ ਮਿਲਦਿਆਂ ਹੀ ਗੋਪਾਲ ਇਕ ਦਿਨ ਵਾਸਤੇ ਅਲੋਪ ਹੋ ਗਿਆ, ਪਿਛੋਂ ਜਦ ਸ਼ੇਰੂ ਰਾਹੀਂ ਵਾਟਰਮੈਨ ਦਾ ਪੈੱਨ ਮਿਲਿਆ, ਤਦ ਅਸੀਂ ਗੋਪਾਲ ਦੂਜੇ ਸ਼ਹਿਰ ਪੈੱਨ ਲੈਣ ਲਈ ਉਚੇਚਾ ਗਿਆ ਸੀ। ਪੈੱਨ ਦੇ ਨਾਲ ਜੇਹੜੀ ਚਿਠੀ ਆਈ ਉਸ ਵਿਚ ਲਿਖਿਆ ਸੀ- ਇਕ ਵਧੀਆ ਸਮਝੇ ਕਿ ਪ੍ਰਾਨ ਪਿਆਰੀ ਨਿਰਮਲਾ ! ਪ੍ਰੇਮ ਪਤ੍ਰਕਾ ਮਿਲੀ, ਅਖਾਂ ਨਾਲ ਲਾਈ, ਹਿਰਦੇ ਨਾਲ ਲਾਈ, ਬੁਲਾਂ ਨਾਲ ਵੀ ਲਾਈ ਅਤੇ ਹੁਣ ਉਸ ਨੂੰ ਛਾਤੀ ਨਾਲ ਲਾ ਰੱਖਿਆ ਹੈ । ਮੈਂ ਸਚਮੁਚ ਹੀ ਮੂਰਖ ਹਾਂ