ਪੰਨਾ:ਦੁਖੀ ਜਵਾਨੀਆਂ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੩੯੨ ਨਵੀਂ ਖੇਡ HAVO ਜੋ ਹੁਣ ਤਕ ਤੁਹਾਡੇ ਲਈ ਪੈੱਨ ਲਿਆਉਣ ਦਾ ਖਿਆਲ ਤਕ ਨਾ ਕੀਤਾ। ਮੈਂ ਭੁੱਲ ਤਾਂ ਸਚਮੁਚ ਹੀ ਬੜੀ ਵਡੀ ਕੀਤੀ ਹੈ ਪਰ ਦੰਡ ਉਸ ਅਪਰਾਧੀ ਨੂੰ ਦਿਤਾ ਜਾਂਦਾ ਹੈ, ਜਿਸ ਦੇ ਹੋਸ਼ ਹਵਾਸ਼ ਠੀਕ ਹੋਣ। ਫੇਰ ਮੇਰੀ ਤਾਂ ਹੋਸ਼ ਉਸ ਵੇਲੇ ਤੋਂ ਮੈਨੂੰ ਛਡ ਗਈ ਹੈ। ਜਦ ਦਾ ਮੈਂ ਤੁਹਾਨੂੰ ਵੇਖਿਆ ਹੈ, ਮੈਂ ਬੜਾ ਅਭਾਗਾ ਹਾਂ ਜੋ ਮੈਨੂੰ ਕਦੀ ਇਹੋ ਜਿਹਾ ਸਮਾਂ ਵੀ ਨਹੀਂ ਮਿਲਿਆ ਕਿ ਆਪਣੀ ਪ੍ਰੇਮਕਾ ਦੇ ਚਰਨਾਂ ਦੀ ਧੂੜ ਹੀ ਆਪਣੇ ਮਥੇ ਉਥੇ ਲਾ ਸਕਾਂ। ਤੁਹਾਡੇ ਘਰ ਦੇ ਸਾਹਮਣੇ ਜੋ ਲੋਗ ਰਹਿੰਦੇ ਹਨ, ਉਨ੍ਹਾਂ ਨੂੰ ਮੈਂ ਜਾਣਦਾ ਹਾਂ...ਪਰ ਉਹ ਬੜੇ ਭੈੜੇ ਹਨ, ਗਲ ਗਲ ਤੇ ਸੰਦੇਹ ਕਰਦੇ ਹਨ ਅਤੇ ਹਾਸਾ ਉਡਾਂਦੇ ਹਨ । ਨਹੀਂ ਤਾਂ ਉਨ੍ਹਾਂ ਦੇ ਘਰ ਹੀ ਆ ਕੇ ਪੜ੍ਹਿਆ ਕਰਦਾ-- “ਘਰ ਵੀ ਅਭਾਗੇ ਨੂੰ ਮਿਲਿਆ ਨਾ ਤੇਰੇ ਘਰ ਦੇ ਸਾਹਮਣੇ, ਤੂੰ ਨਾ ਆਉਂਦੀ, ਤੇਰੀ ਅਵਾਜ਼ ਤਾਂ ਆਇਆ ਕਰਦੀ।” ‘‘ਕ੍ਰਿਸ਼ਨ-ਗੋਪਾਲ” ਪੈੱਨ ਸਚਮੁਚ ਹੀ ਕੀਮਤੀ ਸੀ ਕਿਉਂਕਿ ਉਹ ਗੋਪਾਲ ਦੀ ਪਸੰਦ ਦਾ ਸੀ। ਏਸ ਲਈ ਉਸ ਦੇ ਕਪੜਿਆਂ ਵਾਂਗ, ਉਸ ਦਾ ਰੰਗ ਵੀ ਭੜਕੀਲਾ ਸੀ। ਅਸੀਂ ਸੋਚਿਆ, ਹੁਣ ਉਸ ਨੂੰ ਨਿਰਮਲਾ ਦੀ ਧੂੜ ਚੁੰਮਣ ਦਾ ਨਿਉਂਤਾ ਦੇਣਾ ਚਾਹੀਦਾ ਹੈ; ਉਸ ਦੇ ਭੇਜੇ ਹੋਏ ਪੈੱਨ ਨਾਲ ਏਸ ਵਿਸ਼ੇ ਉਤੇ ਇਕ ਚਿਠੀ ਲਿਖ ਦਿਤੀ-ਕਿ ਉਸ ਦਾ ਭੇਜਿਆ ਹੋਇਆ ਪੈਨ ਮਿਲ ਗਿਆ ਹੈ। ਨਿਰਮਲਾ ਮਰਦੇ ਦੰਮ ਤਕ ਪੈੱਨ ਨੂੰ ਆਪਣੀ ਛਾਤੀ ਨਾਲ ਲਾਈ ਰਖੇਗੀ, ਫੇਰ ਇਹ ਇਛਿਆ