ਪੰਨਾ:ਦੁਖੀ ਜਵਾਨੀਆਂ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ Vy -੧੪੦- ਨਵੀਂ ਖੇਡ ਪ੍ਰਗਟ ਕੀਤੀ ਕਿ ਕਾਸ਼ ! ਪ੍ਰੀਤਮ ਸਾਹਮਣੇ ਵਾਲੇ ਘਰ ਵਿਚ ਰਹਿੰਦੇ ਹੁੰਦੇ, ਤਾਂ ਹੁੰਦੀ ! ਜੋ ਲੋਗ ਦਰਸ਼ਨ ਕਰਨ ਵਿਚ ਕਿੰਨੀ ਆਸਾਨੀ ਉਥੇ ਰਹਿੰਦੇ ਹਨ, ਉਹ ਸਚ ਮੁਚ ਹੀ ਬੜੇ ਗੰਵਾਰ ਪਰਤੀਤ ਹੁੰਦੇ ਹਨ। ਹਰ ਵੇਲੇ ਤੌੜੀਆਂ, ਮਾਰ ਮਾਰ ਕੇ ਹੋ ਹੋ ਕਰ ਕੇ ਹਸਦੇ ਰਹਿੰਦੇ ਹਨ ਅਤੇ ਹੋਰ ਬੱਸ ! ਪ੍ਰੀਤਮ ਵਰਗੇ ਗੁਣ, ਨਾਮ ਮਾਤਰ ਵੀ ਉਨ੍ਹਾਂ ਵਿਚ ਨਹੀਂ ਫੇਰ ਇਹ ਪ੍ਰਾਥਨਾ ਕੀਤੀ ਕਿ ਉਹ ਕਲ ਰਾਤ ਯਾਰਾਂ ਵਜੇ ਤਕਰੀਬਨ ਘਰ ਤੋਂ ਪੰਜਾਹ ਗਜ਼ ਦੀ ਦਰੀ ਤੇ ਸੜਕ ਦੇ ਕੰਢੇ ਨਿਰਮਲਾ ਦੀ ਉਡੀਕ ਕਰੇ। ਉਸ ਦੇ ਦਰਸ਼ਨਾਂ ਦੀ ਚਾਹਵਾਨ ਉਸ ਨੂੰ ਮਿਲਣ ਦੀ ਚੇਸ਼ਟਾ ਕਰੇਗੀ। ਹਨ। ਏਸ ਚਿਠੀ ਮਿਲਣ ਦੇ ਦੂਜੇ ਦਿਨ ਗੋਪਾਲ ਸਾਡੇ ਘਰ ਆਇਆ । ਅਸਾਂ ਗਲ ਗਲ ਤੇ, ਖਾਹ ਮਖਾਹ ਤੌੜੀਆਂ ਮਾਰ ਮਾਰ ਕੇ ਉਚੀ ਉਚੀ ਹੱਸਣਾ ਸ਼ੁਰੂ ਕਰ ਦਿਤਾ। ਗੋਪਾਲ ਸਾਨੂੰ ਇਵੇਂ ਹਸਦਿਆਂ ਵੇਖ ਕੇ ਮੁਸਫ਼ਾਇਆ ਅਤੇ ਕਹਿਣ ਲੱਗਾ-“ਤੁਹਾਡਾ ਇਵੇਂ ਹੱਸਣਾ ਚੰਗਾ ਨਹੀਂ ਲਗਦਾ..... ਪਤਾ ਨਹੀਂ ਤੁਸੀਂ ਦੋਵੇਂ ਕਿਉਂ ਐਨੇ ਹਰ ਵੇਲੇ ਖੁਸ਼ ਰਹਿੰਦੇ ਹੋ?” ਉਸ ਰਾਤ ਦਸ ਵਜੇ ਦੇ ਪਿਛੋਂ ਅਸਾਂ ਆਪਣੇ ਕਮਰੇ ਦੀਆਂ ਬੱਤੀਆਂ ਏਸ ਲਈ ਬੁਝਾ ਦਿਤੀਆਂ ਕਿ ਗੋਪਾਲ ਨੂੰ ਸੜਕ ਉਤੇ ਵੇਖ ਸਕੀਏ ਅਤੇ ਉਸ ਨੂੰ ਕੋਈ ਸ਼ੱਕ ਨਾ ਹੋਵੇ। ਦੱਸ ਤੋਂ ਯਾਰਾਂ ਵਜੇ ਤਕ ਉਹ ਨਿਰਮਲਾ ਦੇ ਘਰ ਤੋਂ ਸੌ ਗਜ਼ ਦੀ ਦੂਰੀ ਤੇ ਟਹਿਲਦਾ ਰਿਹਾ। ਯਾਰਾਂ ਤੌਂ ਸਾਢੇ ਯਾਰਾਂ ਤਕ ਪੰਜਾਹ ਗਜ਼ ਦੀ ਦੂਰੀ ਤੇ ਅਤੇ ਸਾਢੇ ਯਾਰਾਂ ਤੋਂ ਪਿਛੋਂ