ਪੰਨਾ:ਦੁਖੀ ਜਵਾਨੀਆਂ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੪੧- ਉਸ ਦੇ ਵਿਆਕੁਲ ਅਰ ਥਕੇ ਹੋਏ ਸਰੀਰ ਅਤੇ ਨਿਰਮਲਾ ਤੇ ਸਾਡੇ ਘਰ ਦੇ ਵਿਚ ਕੇਵਲ ਦੱਸ ਗਜ਼ ਦਾ ਫਰਕ ਰਹਿ ਗਿਆ ਸੀ। ਹੁਣ ਸੁੰਦਰੀਆਂ ਨੂੰ ਇਕੋ ਨਜ਼ਰ ਵਿਚ ਆਪਣੇ ਉਪਰ ਮੋਹਤ ਕਰ ਲੈਣ ਵਾਲਾ ਗੋਪਾਲ ਮਧਮ ਸੁਰ ਨਾਲ ਸੀਟੀ ਵਜਾ ਰਿਹਾ ਸੀ। ਜਦ ਸੀਟੀ ਵਜਾਂਦਿਆਂ ਹੋਇਆਂ ਉਸ ਦਾ ਸਾਹ ਫੁਲ ਗਿਆ ਤਾਂ ਉਸ ਨੇ ਗੁਣ ਗਨਾਣੇ ਸ਼ੁਰੂ ਕਰ ਦਿਤੇ, ਬਿਰਹੋਂ ਭਰੇ ਗਾਣੇ- ‘‘ਜੋਗੀ ਖੜਾ ਦਵਾਰੇ ਤੇਰੇ, ਪਾਵੀਂ ਖੈਰ ਸਹਿਤੀਏ.…... “ਦੁਖ ਕੇ ਅੱਬ ਦਿਨ ਬੀਤਤ ਨਾਹੀਂ।” ‘‘ਇਕਰਾਰ ਤੇਰੇ ਤੇ ਇਤਬਾਰ ਕਰਕੇ, ਸਾਰੀ ਰਾਤ ਮੈਂ ਅੱਖੀਆਂ ਵਿਚ ਕਟੀ।” “ਇਸ਼ਕ ਨਾ ਲਾਈਂ ਰੱਬਾ ਕਿਸੇ ਅਨਜਾਣ ਦਾ।” “ਅਖੀਆਂ ਮੇਰੀਆਂ ਜਿਸ ਰੋਜ਼ ਦੀਆਂ, ਸਜਣਾਂ ਨਾਲ ਲੜੀਆਂ।” ਆਖਿਰ ਜਦ ਬਾਰਾਂ ਵੱਜ ਗਏ ਅਤੇ ਗੋਪਾਲ ਨਿਰਾਸ਼ ਹੋ ਕੇ ਸ਼ਾਇਦ ਘਰ ਜਾਣ ਬਾਰੇ ਸੋਚ ਰਿਹਾ ਸੀ, ਤਾਂ ਅਸੀਂ ਦੋਵੇਂ ਘਰ ਤੋਂ ਬਾਹਰ ਨਿਕਲੇ ਅਤੇ ਗੋਪਾਲ ਵਲ ਤੁਰ ਪਏ । ਉਸ ਨੇ ਜਦ ਖੜਕਾ ਸੁਣਿਆ, ਤਾਂ ਹੌਲੀ ਹੌਲੀ ਉਸ ਘਰ ਤੋਂ ਪਰੇ ਹਟਨਾ ਸ਼ੁਰੂ ਕਰ ਦਿਤਾ। ਅਸੀਂ ਜਲਦੀ ਹੀ ਉਸ ਕੋਲ ਪਹੁੰਚ ਗਏ ਅਤੇ ਉਸ ਨੂੰ ਹਨੇਰੇ ਵਿਚ ਪਛਾਣਦਿਆਂ ਹੋਇਆਂ ਪੁਛਿਆ, “ਕਿਉਂ ਗੋਪਾਲ,,,ਐਨੀ ਰਾਤ ਗਏ... ਏਥੇ...?” ਨਵੀਂ ਖੇਡ -- ਗੋਪਾਲ ਨੇ ਮਰੀ ਹੋਈ ਆਵਾਜ਼ ਵਿਚ ਕਿਹਾ-“ਹਾਂ ਮੌਤ ! ਸੁੰਨ ਰਾਤ ਵਿਚ ਫਿਰਨ ਦਾ ਮੈਨੂੰ ਬਹੁਤ ਸ਼ੌਕ ਹੈ...