ਪੰਨਾ:ਦੁਖੀ ਜਵਾਨੀਆਂ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੪੨- ਨਵੀਂ ਖੇਡ V:V ਅਤੇ ਮੈਂ ਕਈ ਰਾਤਾਂ ਲੰਮੀ ਸੈਰ ਵਾਸਤੇ ਘਰੋਂ ਨਿਕਲ ਆਇਆ ਕਰਦਾ ਹਾਂ। ਮੈਂ ਕਿਹਾ…“ਵਾਹ ਗੋਪਾਲ ! ਇਹ ਤਾਂ ਬਹੁਤ ਚੰਗਾ ਸ਼ੌਂਕ ਹੈ। ਫੇਰ ਤਾਂ ਤੂੰ ਸਾਡੇ ਹੀ ਸੁਭਾਵ ਦਾ ਹੈਂ, ਸਾਨੂੰ ਵੀ ਵਧੇਰੇ ਰਾਤ ਗਈ ਸੈਰ ਕਰਨ ਦਾ ਬੜਾ ਸ਼ੌਂਕ ਹੈ । ਆਉ ਅੱਜ ਕਠੇ ਹੀ ਸੈਰ ਕਰਾਂਗੇ | ਸੇਹਤ ਵਾਸਤੇ ਰਾਤ ਨੂੰ ਸੈਰ ਕਰਨ ਨਾਲੋਂ ਚੰਗੀ ਹੋਰ ਕੋਈ ਚੀਜ਼ ਨਹੀਂ। ਰਾਤ ਦੇ ਦੋ ਵਜੇ ਤਕ ਅਸਾਂ ਸੁੰਦਰ ਅਰ ਸੁਸ਼ੀਲ ਗੋਪਾਲ ਨੂੰ ਤੁਰਾ ਤੁਰਾ ਕੇ ਮੁਰਝਾ ਦਿਤਾ ਅਤੇ ਅੰਤ ਵਿਚ ਉਸ ਨੂੰ ਘਰ ਛਡ ਕੇ ਅਸੀਂ ਆਪਣੇ ਘਰ ਪੁਜੇ । ਉਸ ਨੂੰ ਘਰ ਛਡਣ ਜਾਣ ਦਾ ਇਹ ਮਤਲਬ ਸੀ ਕਿ ਕਿਤੇ ਉਹ ਫੇਰ ਨਿਰਮਲਾ ਦੇ ਘਰ ਦੇ ਥਲੇ ਹੀ ਨਾ ਆ ਬੈਠੇ। ਦੂਜੇ ਦਿਨ ਉਸ ਨੂੰ ਸ਼ੇਰੂ ਦਵਾਰਾ ਕਹਿ ਭੇਜਿਆ ਕਿ ਪਤੀ ਦਾ ਜੀ ਅਚਾਨਕ ਖਰਾਬ ਹੋ ਜਾਣ ਕਰ ਕੇ ਮੈਂ ਆ ਨਾ ਸਕੀ ਸਾਂ । ਗੋਪਾਲ ਨੇ ਉਤਰ ਵਿਚ ਰਾਤ ਦੀਆਂ ਉਡੀਕਾਂ, ਦੁਸ਼ਟਾਂ ਦਾ ਆ ਜਾਣਾ ਅਰ ਫੇਰ ਪੈਰਾਂ ਦੀ ਥਕਾਵਟ ਦਾ ਜ਼ਿਕਰ ਕਰ ਭੇਜਿਆ। ਏਸੇ ਤਰ੍ਹਾਂ ਦਿਨ ਬੀਤਦੇ ਗਏ, ਸਾਨੂੰ ਜਦ ਕਿਸੇ ਰੁਮਾਲ, ਜੁਰਾਬ ਬੁਨੈਨ ਆਦਿ ਦੀ ਲੋੜ ਹੁੰਦੀ, ਗੋਪਾਲ ਲਿਖ ਭੇਜਦੇ, ਉਹ ਵਧੀਆ ਤੋਂ ਵਧੀਆ ਲੈ ਕੇ ਭੇਜ ਦੇਂ “ਹੁਣ ਤਾਂ ਹੰਝੂਆਂ ਦੀ ਨਦੀ ਐਨੀ ਜ਼ੋਰ ਦੀ ਵਹਿਣ ਹ ਕਿ ਛੋਟੇ ਛੋਟੇ ਜ਼ਨਾਨੇ ਰੁਮਾਲ ਉਸ ਨੂੰ ਰੋਕਣ ਤੋਂ ਅਸਮ