ਪੰਨਾ:ਦੁਖੀ ਜਵਾਨੀਆਂ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੪੩- ਹਨ।” ਅਸਾਂ ਛੋਟੇ ਛੋਟੇ ਰਮਾਲ ਆਉਂਦੇ ਵੇਖਕੇ ਇਹ ਲਿਖ ਭੇਜਿਆ । ਉਤਰ ਵਿਚ ਇਕ ਦਰਜਨ ਵਡੇ ਰੇਸ਼ਮੀ ਰੁਮਾਲ ਅਤੇ ਇਕ ਅਤਰ ਦੀ ਸ਼ੀਸ਼ੀ ਦੀ ਭੇਟ ਹੋ ਗਈ। ਰੁਮਾਲ ਗੋਪਾਲ ਦੀ ਪਸੰਦ ਦੇ ਸਨ, ਏਸ ਲਈ ਵਚਿਤ੍ਰ ਸਨ। ਕਿਸੇ ਉਤੇ ਸ਼ੇਰ ਦੀ ਮੂਰਤ ਬਣੀ ਹੋਈ ਸੀ ਅਤੇ ਕਿਸੇ ` ਉਤੇ ਚੁੰਮਣ ਕਰਦੀ ਹੋਈ ਜੋੜੀ ਦਾ ਚਿਤਰ। ਪਰ ਅਸੀਂ ਕੀ ਕਰਦੇ। ਮਜਬੂਰੀ ਸੀ, ਛੀ ਛੀ ਮੈਂ ਤੇ ਕੇਸਰ ਨੇ ਵੰਡ ਲੀਤੇ। ਇਕ ਵਾਰੀ ਉਸ ਦੀਆਂ ਖੇਚਲਾਂ ਵਲੋਂ ਧੰਨਵਾਦ ਕਰਦਿਆਂ ਹੋਇਆਂ ਉਸ ਨੂੰ ਚੇਤਾਵਨੀ ਕੀਤੀ ਕਿ ਉਹ ਭੁਲ ਕੇ ਵੀ ਸਾਹੜੀ ਨਾ ਭੇਜੇ, ਕਿਉਂਕਿ ਸਾਹੜੀ ਨਾਲ ਭੇਦ ਖੁਲ ਜਾਣ ਦਾ ਡਰ ਹੋਵੇਗਾ ਅਤੇ ਇਹ ਵੀ ਲਿਖਿਆ, “ਕਾਸ਼ ! ਮੈਂ ਵੀ ਮਨੁਸ਼ ਹੁੰਦੀ ਜੋ ਆਪਣੇ ਪਿਆਰੇ ਪ੍ਰੀਤਮ ਵਾਸਤੇ ਕੋਈ ਨਿਸ਼ਾਨੀ ਆਪ ਖਰੀਦ ਕੇ ਲਿਆ ਸਕਦੀ। ਮੇਰੇ ਪਾਸ ਰੁਪਿਆਂ ਦਾ ਘਾਟਾ ਨਹੀਂ, ਤੁਸੀਂ ਕਿਸੇ ਚੰਗੇ ਜਹੇ ਜੌਹਰੀ ਕੋਲੋਂ ੨੦੦) ਦੋ ਸੌ ਰੁਪਏ ਮੂਲ ਤਕ ਦੀ ਮੁੰਦਰੀ ਬਣਵਾ ਲਵੋ। ਮੂਲ ਮੈਂ ਦੇ ਦੇਵਾਂਗੀ।” ਨਵੀਂ ਖੇਡ 40X000 ਹੁਣ ਗੋਪਾਲ ਫੇਰ ਇਕ ਵਾਰੀ ਦੂਜੇ ਸ਼ਹਿਰ ਗਿਆ ਅਤੇ ਮੁੰਦਰੀ ਬਨਣੀ ਦੇ ਆਇਆ,ਉਸ ਨੂੰ ਜੌਹਰੀ ਜੋਗ ੨੫) ਪੰਝੀ ਰੁਪਏ ਪੇਸ਼ਗੀ ਵੀ ਦੇਣੇ ਪਏ । ਗੋਪਾਲ ਆਪਣੀਆਂ ਸ਼ੇਖੀਆਂ ਦਾ ਪੂਰਾ ਪੂਰਾ ਮੁਲ ਚੁਕਾ ਰਿਹਾ ਸੀ ਅਤੇ ਅਸੀਂ ਕਿਸੇ ਹੱਦ ਤਕ ਬੜੇ ਖੁਸ਼ ਸਾਂ। ਏਸੇ ਤਰ੍ਹਾਂ ਇਹ ਤਮਾਸ਼ੇ ਵੇਖਦਿਆਂ ਸਨ ਅਤੇ ਗੋਪਾਲ ਦਾ ਪਿਆਰ ਜੋਰਾਂ ਵਿਚ ਦਿਨ ਬੀਤ ਰਹੇ ਹੋ ਰਿਹਾ ਸੀ।