ਪੰਨਾ:ਦੁਖੀ ਜਵਾਨੀਆਂ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-੧੪੪- ਨਵੀਂ ਖੇਡ ਪਰ ਇਹ ਕੀ...ਇਕ ਦਿਨ ਸ਼ੇਰੂ ਜਦ ਗੋਪਾਲ ਦੀ ਚਿਠੀ ਲਿਆਇਆ ਤਾਂ ਉਸ ਵਿਚੋਂ ਦੋ ਪਰਚੇ ਨਿਕਲੇ ! ਹੈਰਾਨੀ ਨਾਲ ਅਸਾਂ ਦੋਵੇਂ ਚਿਠੀਆਂ ਪੜ੍ਹੀਆਂ। ਇਕ ਚਿਠੀ ‘ਬਾਰੀ ਵਾਲੀ ਨੇ ਇਵੇਂ ਲਿਖੀ ਸੀ:- 1 ਦੁਖੀ ਜਵਾਨੀਆਂ 09000 ਸੜਕ ਉਤੇ ਫਿਰਨ ਵਾਲੇ ਪ੍ਰੀਤਮ ਜੀਉ ! ਬੜੇ ਦਿਨਾਂ ਤੋਂ ਮੈਂ ਤੁਹਾਡੇ ਗੀਤ ਸੁਣ ਕੇ ਖਿਚੀ ਜਾ ਰਹੀ ਹਾਂ ! ਅਜ ਤਾਈਂ ਮੈਂ ਧੀਰਜ ਤੋਂ ਕੰਮ ਲੀਤਾ ਪਰ ਹੁਣ ਸਹਾਰ ਨਹੀਂ ਸਕੀ, ਹੋਰ ! ਜੇ ਹੋ ਸਕੇ ਤਾਂ ਮਿਲਣ ਦਾ ਕੋਈ ਯਤਨ ਕਰੋ। ਮੇਰੇ ਪ੍ਰੀਤਮ ਜੀਓ ! ਤੁਹਾਨੂੰ ਵਿਆਕੁਲ ਵੇਖ ਕੇ ਮੈਨੂੰ ਬੜਾ ਦੁਖ ਹੁੰਦਾ ਹੈ। 66 ਤੁਹਾਡੀ-ਬਾਰੀ ਵਾਲੀ ਗੋਪਾਲ ਨੇ ਆਪਣੀ ਪਤਕਾ ਵਿਚ ਇਵੇਂ ਲਿਖਿਆ ਸੀ । ਪ੍ਰਾਨ ਪਿਆਰੀ.....! ਸ਼ਾਇਦ ਕਲ ਸੰਧਿਆ ਵੇਲੇ, ਨਾਲ ਘਲੀ ਹੋਈ ਪੜਕਾ ਬਾਰੀ ਵਿਚੋਂ ਸੁਟੀ ਗਈ ਸੀ, ਪਹਿਲਾਂ ਤਾਂ ਮੈਂ ਸੋਚਿਆ ਤੁਸੀਂ ਹੀ, ਸ਼ੇਰੂ ਰਾਹੀਂ ਭੇਜਣ ਦੀ ਥਾਂ ਇਹ ਪਤਰਕਾ ਬਾਰੀ ਵਿਚੋਂ ਸੁਟ ਦਿਤੀ ਹੋਵੇਗੀ ਪਰ ਹਸਤ ਲੇਖਣੀ ਵੇਖ ਕੇ ਪਤਾ ਲਗਾ ਇਹ ਪਤਰਕਾ ਤੁਹਾਡੇ ਕੋਮਲ ਹੱਥਾਂ ਦਾ ਲਿਖਿਆ ਹੋਇਆ ਨਹੀਂ, ਹੈਰਾਨ ਹਾਂ ਕੀ ਕਰਾਂ, ਕੁਛ ਵੀ ਹੋਵੇ, ਮੈਂ ਦੋਹਾਂ ਦਾ ਦਾਸ ਹਾਂ ਅਤੇ ਹਰ ਸੇਵਾ ਲਈ ਹਰ ਆਗਿਆ ਪਾਲਣ ਵਾਸਤੇ ਤਿਆਰ ਹਾਂ। ਉਤਰ ਜਲਦੀ ਘਲਣਾ, ਤਾਂ ਜੁ ਵਿਆਕੁਲਤਾ ਦੂਰ ਹੋਵੇ। ਤੁਹਾਡਾ ਦਾਸ:- ‘ਕ੍ਰਿਸ਼ਨ ਗੋਪਾਲ