ਪੰਨਾ:ਦੁਖੀ ਜਵਾਨੀਆਂ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੪੫- ਨਵੀਂ ਖੇਡ

17E06 ਘਰ ਹੈਰਾਨੀ ਵਾਲੀ ਗਲ ਸੀ।ਜਿਸ ਗਲ ਨੂੰ ਅਸੀਂ ਮਖੌਲ ਮਖੌਲ ਸਮਝ ਕੇ ਕਰ ਰਹੇ ਸਾਂ,ਉਹ ਅਸਲ ਹੁੰਦੀ ਜਾ ਰਹੀ ਸੀ। ਗੋਪਾਲ ਦੀਆਂ ਗੱਪਾਂ ਹੁਣ ਸੱਚੀਆਂ ਗਲਾਂ ਪ੍ਰਤੀਤ ਹੋਣ ਲਗ ਪਈਆਂ ਸਨ । ਸਾਫ ਸੀ ਕਿ ‘ਬਾਰੀ-ਵਾਲੀ ਨਿਰਮਲਾ ਜਾਂ ਸ਼ਾਂਤੀ ਵਿਚੋਂ ਕੋਈ ਹੋਵੇਗੀ। ਗੋਪਾਲ ਦੇ ਕੋਲ ਐਨਾ ਫਿਰਦਿਆਂ ਵੇਖਕੇ ਦੋਹਾਂ ਵਿਚੋਂ ਇਕ ਨੂੰ ਸਚ ਮੁਚ ਹੀ ਗੋਪਾਲ ਵਲ ਕੁਝ ਖਿਚ ਹੋ ਗਈ ਹੋਵੇਗੀ ਅਤੇ ਫੇਰ ਉਹੋ ਖਿਚ ਪਿਆਰ ਵਿਚ ਬਦਲ ਗਈ ਹੋਵੇਗੀ। ਹੁਣ ਤਾਂ ਸਾਡਾ ਹਾਸਾ ਸਾਨੂੰ ਹੀ ਮੁਲ ਚੁਕਾਉਣ ਲਈ ਆ ਜੁਟਿਆ। ਅਸੀਂ ਬੜੇ ਹੈਰਾਨ ਹੋ ਰਹੇ ਸਾਂ ਕਿ ਕੀ ਕਰੀਏ, ਅਤੇ ਆਪਣੇ ਗੋਪਾਲ ਨੂੰ ਕੀ ਉਤਰ ਦੇਵੀਏ। ਅਸੀਂ ਏਸੇ ਮੁਸ਼ਕਲ ਵਿਚ ਫੱਸੇ ਹੋਏ ਸੋਚ ਰਹੇ ਸਾਂ ਕਿ ਕੀ ਕਰੀਏ ਤੇ ਕੀ ਨਾ ਕਰੀਏ... ਕਿ ਇਵੇਂ ਹੀ ਇਕ ਦਿਨ ਬੀਤ ਗਿਆ ਅਤੇ ਦੂਜੇ ਦਿਨ ਸਵੇਰ ਸਾਰ ਹੀ ਗੋਪਾਲ ਘਾਬਰਿਆ ਹੋਇਆ, ਸਾਡੇ ਕੋਲ ਆਇਆ ਤੇ ਬੜੀ ਨਿੰਮ੍ਰਤਾ ਅਰ ਪਿਆਰ ਨਾਲ ਪੁਛਣ ਲਗਾ-“ਦੋਸਤ ਇਕ ਗਲ ਪੁਛਣ ਆਇਆ ਹਾਂ.. ਦਸੋਂਗੇ ?? ਕੇਸਰ ਨੇ ਉਤਰ ਦਿਤਾ—“ਹਾਂ ਗੋਪਾਲ, ਜੋ ਅਸੀਂ ਦੱਸ ਸਕਦੇ ਹਾਂ ਬੜੀ ਖੁਸ਼ੀ ਨਾਲ ਤੈਨੂੰ ਦੱਸਾਂਗੇ.. ਤੂੰ ਸਾਡਾ ਮਿਤ੍ਰ ਹੈਂ.. ਫੇਰ ਭਲਾ 29 ਗੋਪਾਲ ਬੋਲਿਆ—“ਪਹਿਲਾਂ ਬੱਚਨ ਦਿਓ, ਕਿ ਕਿਸੇ ਨਾਲ ਉਸ ਗਲ ਬਾਰੇ ਕੋਈ ਜ਼ਿਕਰ ਵੀ ਨਾ ਕਰੋਗੇ... ਤੁਸੀਂ ਗੁਸਾ ਨਾ ਕਰੋ, ਮੈਨੂੰ ਤੁਹਾਡੇ ਤੇ ਭਰੋਸਾ ਹੈ ਪਰ ਇਹ ਗਲ ਹੀ ਜਰਾ ਇਹੋ ਜਹੀ ਹੈ..... !