ਪੰਨਾ:ਦੁਖੀ ਜਵਾਨੀਆਂ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੪੬ ਨਵੀਂ ਖੇਡ 146 ਅਸਾਂ ਦੋਹਾਂ ਨੇ ਬੱਚਨ ਦਿਤਾ ਕਿ ਕਿਸੇ ਨਾਲ ਕੋਈ ਗਲ ਨਾ ਕਰਾਂਗੇ। ਸੱਚ ਤਾਂ ਇਹ ਹੈ ਕਿ ਹੁਣ ਮੇਰੇ ਦਿਲ ਵਿਚ ਗੋਪਾਲ਼ ਲਈ ਬੜੀ ਇਜ਼ਤ ਤੇ ਵਡਾ ਮਾਨ ਹੋ ਗਿਆ ਸੀ ਜਿਸ ਚੀਜ਼ ਨੂੰ ਮੈਂ ਐਨਾ ਯਤਨ ਕਰਨ ਤੇ ਵੀ ਅੱਜ ਤਕ ਕਦੀ ਹਾਸਲ ਨਹੀਂ ਸਾਂ ਕਰ ਸਕਿਆ, ਗੋਪਾਲ ਐਨੇ ਸੌਖ ਨਾਲ ਹਾਸਲ ਕਰ ਸਕਦਾ ਹੈ, ਇਸੇ ਲਈ ਹੁਣ ਮੈਂ ਉਸ ਨੂੰ ਬੜਾ ਵਡਾ ਮਨੁਸ਼ ਸਮਝਦਾ ਸਾਂ । ਹਾਂ ਤੇ ਸਾਡੇ ਬਚਨ ਦੇਣ ਤੇ ਉਸ ਨੇ ਹੌਲੀ ਜਹੀ ਪੁਛਿਆ—“ਸਾਹਮਣੇ ਘਰ ਵਿਚ ਕਿੰਨੀਆਂ ਇਸਤਰੀਆਂ ਰਹਿੰਦੀਆਂ ਹਨ ? ਮੇਰੇ ਉਤਰ ਦੇਣ ਤੋਂ ਪਹਿਲਾਂ ਹੀ ਕੇਸਰ ਨੇ ਕਿਹਾ- “ਦੋ...ਇਕ ਸੇਠ ਹੋਰਾਂ ਦੀ ਪਤਨੀ ਨਿਰਮਲਾ ਅਤੇ ਦੂਜੀ ਨਿਰਮਲਾਂ ਦੀ ਭਰਜਾਈ ਸ਼ਾਂਤੀ।” ਗੋਪਾਲ ਨੇ ਉਸੇ ਤਰਾਂ ਹੀ “ਕੇਸਰ ! ਤੁਹਾਨੂੰ ਕੁਝ ਭੁਲੇਖਾ ਲਗਾ ਹੌਲੀ ਜਹੀ ਕਿਹਾ- ਹੈ । ਮੇਰੇ ਖਿਆਲ ਵਿਚ ਉਸ ਘਰ ਵਿਚ ਜ਼ਰੂਰ ਹੀ ਤਿੰਨ ਇਸਤ੍ਰੀਆਂ ਹਨ। ਅਸ਼ਾਂ ਉਸ ਨੂੰ ਯਕੀਨ ਦਵਾਇਆ ਕਿ ਉਸ ਘਰ ਵਿਚ ਕੇਵਲ ਦੋ ਇਸਤਰੀਆਂ ਰਹਿੰਦੀਆਂ ਹਨ। ਨੌਕਰਾਂ ਤੋਂ ਇਲਾਵਾ ਉਸ ਘਰ ਦਾ ਤੀਜਾ ਨਿਵਾਸੀ ਆਪ ਸੇਠ ਛਾਂਗਾ ਮਲ ਹੈ...ਅਤੇ ਉਸ ਨੂੰ ਕਿਸੇ ਤਰ੍ਹਾਂ ਵੀ ਇਸਤ੍ਰੀ ਨਹੀਂ ਕਿਹਾ ਜਾ ਸਕਦਾ।” ਰੁਕ ਰੁਕ ਕੇ ਗੋਪਾਲ ਨੇ ਆਪਣੇ ਖੀਸੇ ਵਿਚੋਂ ਤਿੰਨ ਚਿੱਠੀਆਂ ਕਢੀਆਂ ਅਤੇ ਸਾਡੇ ਸਾਹਮਣੇ ਮੇਜ਼ ਉਤੇ ਰਖ ਦਿਤੀਆਂ। ਇਕ ਤਾਂ ਮੇਰੇ ਹਥ ਦੀਆਂ ਲਿਖੀਆਂ ਹੋਈਆਂ