ਪੰਨਾ:ਦੁਖੀ ਜਵਾਨੀਆਂ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੧੯-

ਪ੍ਰੇਮ-ਰੋਗ

'ਨਾ ਕੋਈ ਪ੍ਰੇਮ ਕਾ ਰੋਗ ਲਗਾਏ'
ਪਾਪੀ ਅੰਗ ਅੰਗ ਰਚ ਜਾਏ। ਨਾ.........
ਪ੍ਰੇਮੀ ਕੇ ਇਸ ਭੋਲੇਪਨ ਪਰ ਸਭ ਦੁਨੀਆ ਮੁਸਕਾਏ,
ਰੂਪ ਕੇ ਚਿਤ੍ਰ ਕੋ ਮਨ ਮੇਂ ਰਖ ਕਰ ਆਗ ਸੇ ਆਗ ਬੁਝਾਏ

ਨਾ.....


ਗਲੀ ਗਲੀ ਪੀਤਮ ਕੋ ਢੂੰਢੇ, ਜੱਗ ਸੇ ਆਂਖ ਬਚਾਏ।
ਦਿਲ ਮੇਂ ਜੀ ਭਰ ਭਰ ਕੇ ਰੋਏ, ਅਖੀਅਨ ਮੇਂ ਮੁਸਕਾਏ।

ਅਤੇ ਗਾਣਾ ਖਤਮ ਕਰਦਿਆਂ ਹੀ, ਆਪ ਹੀ ਖਿੜ ਖਿੜ ਕਰਕੇ ਹਸ ਪੈਂਦਾ ਸੀ,ਕੁਮਾਰ! ਕਈ ਤਾਂ ਉਸ ਨੂੰ ਪਾਗਲ ਹੀ ਸਮਝਣ ਲਗ ਪਏ ਸਨ ਪਰ ਓਹ ਸੀ ਆਪਣੇ ਆਪ ਵਿਚ ਮਸਤ, ਪਰ ਹਾਂ ਕਦੀ ਕਦੀ ਉਸ ਦਾ ਰੰਜ ਗੁਸੇ ਵਿਚ ਬਦਲ ਜਾਂਦਾ ਸੀ ਅਤੇ ਫੇਰ ਓਹ ਇਹੋ ਸਮਝਦਾ ਸੀ 'ਦੁਨੀਆਂ ਦਾ ਪਿਆਰ ਝੂਠਾ ਹੈ। ਚਿਤ੍ਰਾ ਮੈਨੂੰ ਬਿਲਕੁਲ ਭੁਲ ਗਈ। ਦੋ ਵਰ੍ਹੇ ਹੋ ਗਏ ਮੈਨੂੰ ਉਸ ਨੇ ਇਕ ਵਾਰੀ ਵੀ ਮਿਲਣ ਦਾ ਯਤਨ ਨਹੀਂ ਕੀਤਾ। ਕਿਉਂ ਮਿਲੇ ਓਹ। ਹੁਣ ਓਹ ਆਪਣੇ ਪਤੀ ਨਾਲ ਰੁਝ ਗਈ ਹੈ ਪ੍ਰੇਮ ਕਰਨ ਵਿਚ। ਉਸ ਨੇ ਮੇਰੇ ਪ੍ਰੇਮ ਨੂੰ ਤੁਛ ਸਮਝ ਕੇ ਠੁਕਰਾ ਦਿਤਾ ਹੈ।'

ਇਹੋ ਜਹੇ ਖਿਆਲਾਂ ਦਾ ਦੌਰਾ ਅੱਜ ਵੀ ਕੁਮਾਰ ਨੂੰ ਪਿਆ ਹੋਇਆ ਹੈ । ਅੱਜ ਉਸ ਨੂੰ ਚਿਤ੍ਰਾ ਉਤੇ ਗੁਸਾ ਵੀ ਆਂ ਰਿਹਾ ਹੈ। ਮੇਰੇ ਪ੍ਰੇਮ ਨੂੰ ਠੁਕਰਾ ਦਿੱਤਾ ਹੈ, ਹੁਣ ਮੇਰਾ ਜੀਵਨ, ਹੁਣ ਜੀਵਨ ਨਹੀਂ ਮੌਤ ਹੈ।' ਜੋਸ਼ ਨਾਲ ਇਹ ਕਹਿੰਦਿਆਂ ਹੋਇਆਂ ਉਸ ਨੇ ਆਪਣੀ ਜੇਬ ਵਿਚੋਂ ਇਕ ਲੰਮਾਂ ਸਾਰਾ ਛੁਰਾ ਕਢਿਆ। ਜ਼ੋਰ ਦੀ ਹੱਥ ਉਚਾ ਕਰਕੇ ਓਹ ਛੁਰੇ ਨੂੰ ਆਪਣੇ ਢਿਡ ਵਿਰ ਮਾਰਨ ਹੀ ਲਗਾ ਸੀ ਜਾਂ ਉਸ