ਪੰਨਾ:ਦੁਖੀ ਜਵਾਨੀਆਂ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-28-

ਪਗਲਾ

ਗਿਆ ਸੀ। ਪਗਲੇ ਦੀ ਦੁਖਾਂਤ ਦੇਹੀ ਨੂੰ ਜਿਨਾ ਤਾਰਾ ਸਮਝਦੀ ਹੈ, ਓਨਾ ਹੋਰ ਸ਼ਾਇਦ ਹੀ ਕੋਈ ਸਮਝ ਸਕੇ-ਕਿਉਂਕਿ ....?

ਬਹੁਤ ਚਿਰ ਤਾਂ ਨਹੀਂ ਹੋਇਆ ਜਦ ਤਾਰਾ ਖੁਸ਼ੀਆਂ ਦੇ ਖੇੜੇ ਵਿਚ ਖਿੜੇ ਹੋਏ ਹਿਰਦੇ ਨਾਲ ਸੌਹਰੇ ਗਈ ਸੀ। ਓਥੇ ਜਾ ਕੇ ਸੁਪਨ-ਨਗਰੀ ਦੀ ਅਨਦ-ਧਾਰਾ ਵਿਚ ਕੇਵਲ ਇਕ ਸਾਲ ਲਈ ਉਹ ਆਪਣੇ ਆਪ ਨੂੰ ਭੁਲ ਗਈ ਸੀ ਫੇਰ..... ਪਤਾ ਨਹੀਂ ਕਿਵੇਂ ਹਨੇਰਾ ਘੁਪ ਘੇਰ ਆਇਆ। ਉਫ਼ ਜਿਸ ਪਤੀ ਦੇ ਮੁਖੜੇ ਵਲ ਵੇਖਦਿਆਂ ਅਨੰਦ ਆਉਂਦਾ ਸੀ, ਜਿਸ ਦੇ ਆਦਰ ਅਰ ਪਿਆਰ ਨਾਲ ਉਹ ਰਾਣੀ ਬਣੀ ਸੀ, ਉਹ ਪਤੀ ਪਾਗਲ ਹੋ ਗਿਆ। ਪਤੀ ਨੂੰ ਪਾਗਲ ਕਰਨ ਦਾ ਕਾਰਨ ਉਹ ਆਪ ਹੀ ਤਾਂ ਸੀ ਪਰ ਇਹ ਕੇਵਲ ਉਸ ਨੂੰ ਪਤਾ ਸੀ ਜਾਂ ਉਸ ਦੇ ਜੇਠ ਨੂੰ... ਹਾਏ! ਕਿੰਨੀ ਦਰਦਨਾਕ ਵਾਰਤਾ ਹੈ...।

ਤਾਰਾ ਦੇ ਵਿਵਾਹ ਤੋਂ ਵਰ੍ਹਾ ਪਹਿਲਾਂ ਹੀ ਜੇਠਾਨੀ ਮਰੀ ਸੀ। ਜੇਠ ਕੱਲਾ ਸੀ। ਜਾਇਦਾਦ ਦਾ ਅੰਤ ਨਹੀਂ ਸੀ, ਮੁਫਤ ਦੀ ਸੌਹਰਿਉਂ ਮਿਲ ਗਈ ਸੀ। ਜ਼ੋਰ ਦੇਣ ਤੇ ਵੀ ਉਸ ਨੇ ਦੂਜਾ ਵਿਆਹ ਨਹੀਂ ਕਰਵਾਇਆ, ਕਹਿਣ ਲੱਗਾ, 'ਪਹਿਲੋਂ ਮੈਂ ਆਪਣੇ ਪੁੱਤਰਾਂ ਵਰਗੇ ਭਰਾ ਨੂੰ ਵਿਵਾਹਾਂਗਾ, ਫੇਰ ਵੇਖੀ ਜਾਊ।' ਤਾਰਾ ਦੀ ਸੁੰਦ੍ਰਤਾ ਵੇਖਦਿਆਂ ਹੀ ਉਸ ਦੀ ਨੀਅਤ ਬਦਲ ਗਈ। ਦੂਜੀ ਸ਼ਾਦੀ ਕਰਨ ਦਾ ਵਿਚਾਰ ਬਿਲਕੁਲ ਹਟ ਗਿਆ। ਵਰ੍ਹਾ ਤਾਂ ਉਸ ਦੀ ਕੋਸ਼ਸ਼ ਸਫਲ ਨਾ ਹੋਈ ਪਰ ਵਿਆਹ ਤੋਂ ਵਰ੍ਹਾ ਪਿਛੋਂ ਤਾਰਾ ਦੇ ਪਤੀ