ਪੰਨਾ:ਦੁਖੀ ਜਵਾਨੀਆਂ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੩੩ -

ਪਗਲਾ

ਆਂਦੀ ਪ੍ਰਤੀਤ ਹੋਈ।

ਤਾਰਾ ਦੇ ਪਿਆਰ ਵਿਚ ਉਸ ਦੀ ਚਿਰਾਂ ਦੀ ਗਈ ਹੋਈ ਸਧ-ਬੁਧ, ਹੌਲੀ ਹੌਲੀ ਸਵੇਰ ਦੇ ਪ੍ਰਕਾਸ਼ ਵਾਂਗ ਉਸ ਦੇ ਚਿਤ ਉਤੇ ਛਾ ਗਈ, ਬਹੁਤੇਰੀਆਂ ਗਲਾਂ ਇਕ-ਇਕ ਕਰ ਕੇ ਉਸ ਨੂੰ ਯਾਦ ਆਉਣ ਲਗਿਆਂ, ...ਉਹ ਏਥੋਂ ਦਾ ਰਹਿਣ ਵਾਲਾ ਨਹੀਂ, ਬਹੁਤ ਦਿਨ ਪਹਿਲੇ ਉਹ ਇਕ ਸਾਧੂ ਨਾਲ ਆਇਆ ਸੀ, ਸਾਧੂ ਨੇ ਉਸ ਨੂੰ ਬੀਮਾਰੀ ਦੀ ਹਾਲਤ ਵਿਚ ਰਾਹ ਵਿਚੋਂ ਚੁੱਕ ਕੇ ਦਵਾ ਦਾਰੁ ਕਰ ਕੇ ਚੰਗਾ ਕੀਤਾ ਸੀ, ਫੇਰ ਅਨੇਕਾਂ ਤੀਰਥਾਂ ਵਿਚੋਂ ਫਿਰ ਕੇ ਉਹ ਏਥੇ ਰਹਿ ਗਿਆ ਸੀ।

ਓਹ ਇਕ ਗਰੀਬ ਪਰਵਾਰ ਦੀ ਅਕਲੌਤੀ ਸੰਤਾਨ ਸੀ, ਵਿਧਵਾ ਮਾਂ ਦੇ ਹਨੇਰੇ ਜੀਵਣ ਵਿਚ ਆਸ਼ਾ ਦਾ ਦੀਵਾ ਸੀ, ਮਾਂ ਓਸੇ ਦੇ ਚਾਨਣੇ ਨਾਲ, ਹਨੇਰੇ ਵਿਚ ਵੀ ਜੀਵਣ ਦੀਆਂ ਪੌੜੀਆਂ ਚੜ੍ਹੀ ਜਾਂਦੀ ਸੀ। ਸਾਰੀ ਹਿੰਮਤ ਨਾਲ ਉਸ ਨੇ ਓਸ ਨੂੰ ਕਾਲਜੀਏਟ ਬਣਾ ਦਿਤਾ ਸੀ । ਸ਼ੈਕਸਪੀਅਰ ਦੀ ਲੇਖਣੀ ਪੜ੍ਹ ਕੇ ਉਸ ਦੇ ਸੋਚ ਸਾਗਰ ਵਿਚ ਅਕਹਿ ਲਹਿਰਾਂ ਉਠਦੀਆਂ ਸਨ, ਉਸ ਨੂੰ ਵੀ ਇਕ ਲੇਖਕ ਬਨਣ ਦਾ ਸ਼ੌਕ ਉਤਪੰਨ ਹੋ ਗਿਆ ਸੀ। ਉਸ ਦਾ ਮਨ ਹੁਣ ਇਕ ਕਵੀ ਦੇ ਮਨ ਦੀ ਰੰਗਤ ਵਿਚ ਰੰਗਿਆ ਜਾ ਰਿਹਾ ਸੀ। ਉਹ ਗਰੀਬ ਸੀ। ਉਸ ਦੀ ਸਫ਼ਾਰਸ਼ ਨਹੀਂ ਸੀ। ਉਸ ਦੇ ਦਿਲ ਨੂੰ ਧੀਰਜ ਦੇਣ ਲਈ ਇਹ ਵੀ ਖਿਆਲ ਆ ਜਾਂਦਾ ਕਿ ਸ਼ੈਕਸਪੀਅਰ ਵੀ ਤਾਂ ਪਹਿਲਾਂ ਗਰੀਬ ਸਾਧਾਰਨ ਪੁਰਸ਼ ਸੀ। ਇਹੋ ਵਿਚਾਰ ਕੇ ਬੀ. ਏ. ਪਾਸ ਕਰਨ ਤੋਂ ਪਿਛੋਂ ਦਿਨ