ਪੰਨਾ:ਦੁਖੀ ਜਵਾਨੀਆਂ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੬੧-

ਆਸ਼ਾ

ਬੂਆ ਨੂੰ ਪੁਛਣ ਲਗੀ-'ਬੂਆ! ਮੇਰੇ ਭਾਗ ਕਿਹੋ ਜਿਹੇ ਨੇ?'

ਬੂਆ ਨੇ ਕਿਹਾ-'ਏਕ ਬਾਰ ਦੇਖ ਕਿਉਂ ਨਹੀਂ ਲੇਤੀ? ਅਜ ਕਲ ਟਿਕਟ ਆ ਰਹੇ ਹੈਂ, ਏਕ ਟਿਕਟ ਤੁਮ ਭੀ ਖਰੀਦ ਲੋ।'

'ਹਾਂ ਬੂਆ, ਜੇ ਮੈਂ ਲਾਟਰੀ ਜਿਤ ਗਈ ਤਾਂ ਸਾਰੇ ਤੀਰਥਾਂ ਦੀ ਯਾਤਰਾ ਕਰਾਂਗੀ। ਪੁਜਾਰੀ ਜੀ ਨੂੰ ਗਊ ਦਾਨ ਕਰਾਂਗੀ। ਫੇਰ ਮੈਂ ਭਾਂਡੇ ਨਹੀਂ ਮਾਂਜਾਂਗੀ। ਇਕ ਆਪਣਾ ਬਾਗ ਮਲ ਲਵਾਂਗੀ। ਸਾਰਾ ਦਿਨ ਸ਼ਿਵਜੀ ਲਈ ਫੁਲਾਂ ਦੇ ਸੇਹਰੇ ਬਣਾ ਕੇ ਚੜ੍ਹਾਇਆ ਕਰਾਂਗੀ। ਬੂਆ, ਤੂੰ ਵੀ ਮੇਰੇ ਬਾਗ ਵਿਚ ਆਇਆ ਕਰੇਗੀ ਨਾ?'

ਵੀਰਾਂ ਦੇ ਮੂੰਹ ਦੀਆਂ ਝੁਰੜੀਆਂ ਆਸ ਦੇ ਹਾਸੇ ਨਾਲ ਚਮਕ ਪਈਆਂ। ਜਦ ਉਹ ਘਰ ਆਈ ਤਾਂ ਛੀ ਰੁਪੈ ਨੌ ਆਨੇ ਦੀ ਗੱਲ ਸੋਚ ਰਹੀ ਸੀ। ਉਸ ਦੇ ਘਰ ਵਿਚ ਕੋਈ ਨਹੀਂ ਸੀ । ਸ਼ਾਹ ਜੀ ਦੀ ਗਊ ਸ਼ਾਲਾ ਵਿਚ ਬੰਨ੍ਹੀਆਂ ਹੋਈਆਂ ਗਊਆਂ ਦੇ ਕੋਲ ਹੀ ਇਕ ਛੋਟੀ ਜਿਹੀ ਕੋਠੜੀ ਹੀ ਉਸ ਦਾ ਘਰ ਸੀ। ਉਥੇ ਹੀ, ਆਟੇ ਤੇ ਚਾਵਲਾਂ ਦੀਆਂ ਅਧਭਰੀਆਂ ਪੁਰਾਣੀਆਂ ਟੋਕਰੀਆਂ ਸਨ। ਛਤ ਤੇ ਕਾਲੀਆਂ ਕਾਲੀਆਂ ਕਈ ਪੋਟਲੀਆਂ ਲਮਕ ਰਹੀਆਂ ਸਨ, ਜਿਨ੍ਹਾਂ ਵਿਚ ਹਲਦੀ, ਮਿਰਚ, ਧਨੀਆਂ ਅਰ ਹੋਰ ਸੁਕੀਆਂ ਭਾਜੀਆਂ ਰੱਖੀਆਂ ਹੋਈਆਂ ਸਨ। ਇਕ ਨੁਕਰੇ ਮਿਟੀ ਦੇ ਇਕ ਦੋ ਭਾਡੇ, ਦੂਜੀ ਨੁਕਰੇ ਕੰਡਿਆਂ ਵਾਲੀਆਂ ਛੋਟੀਆਂ ਛੋਟੀਆਂ ਤਕੜੀਆਂ ਦਾ ਬਾਲਣ ਪਿਆ ਸੀ।

ਘਰ ਵਿਚ ਵੜਦਿਆਂ ਹੀ ਉਸ ਨੇ ਇਕ ਮੈਲੀ ਜਿਹੀ