ਪੰਨਾ:ਦੁਖੀ ਜਵਾਨੀਆਂ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖ਼ੀ ਜਵਾਨੀਆਂ ਤਾਂ ਨਹੀਂ ਸਕਦਾ 1981 900 ਬਲੀਦਾਨ V00V ... ਧਨ ਹੀਨ ਹੋਣ ਕਰ ਕੇ ਮੈਨੂੰ ਕਰਮਾਂ ਨੇ ਪ੍ਰਵਾਨ ਨਹੀਂ ਸੀ ਕੀਤਾ, ਸੋ ਹੁਣ ਮੈਨੂੰ ਧਨੀ ਬਨਣ ਦੀ ਚਾਹ ਤੰਗ ਕਰਨ ਲਗੀ । ਦੇਸ਼ ਵਿਚ ਹੋਈ ਹੋਈ ਬੇਕਦਰੀ ਦੇ ਕਾਰਨ ਮੈਂ ਬਰਮਾਂ ਜਾ ਕੇ ਧਨ ਕਮਾਉਣ ਦਾ ਵਿਚਾਰ ਕੀਤਾ। ਖਿਆਲ ਕੀਤਾ ਕਦੀ ਧਨੀ ਹੋ ਕੇ ਦੇਸ਼ ਮੁੜ ਆਵਾਂਗਾ ਫੇਰ ਕਰਮਾਂ ਨਾਲੋਂ ਵੀ ਵਧ ਖੂਬਸੂਰਤ ਲੜਕੀ ਨਾਲ ਵਿਆਹ ਕਰ ਕੇ, ਕਰਮਾਂ ਨੂੰ ਚਿੜਾਂਦਿਆਂ ਹੋਇਆਂ, ਉਸ ਦੇ ਸਾਹਮਣੇ ਸਿਰ ਉੱਚਾ ਕਰੀ ਫਿਰਾਂਗਾ ...ਪਰ ਮੈਨੂੰ ਨਰੇਸ਼ ਜਾਣ ਦੇਵੇਗਾ...ਉਸ ਦਾ ਕੋਈ ਨਹੀਂ.…ਉਹ ਮੈਨੂੰ ਹੀ ਆਪਣਾ ਸਭ ਕੁਝ ਸਮਝਦਾ ਹੈ | ਮਗਰ ਮੈਨੂੰ ਹੈਰਾਨੀ ਹੋਈ ਕਾਫੀ—ਜਦ ਨਰੇਸ਼ ਨਾਲ ਆਪਣੇ ਜਾਣ ਬਾਰੇ ਗਲ ਕੀਤੀ ਤਾਂ ਉਸ ਨੇ ਰੋਕਣ ਵਾਲੀ ਕੋਈ ਗਲ ਨਹੀਂ ਕਹੀ। ਬਲਕਿ ਕਹਿਣ ਲਗਾ—ਹਾਂ ਜੀਵਨ ਤੇਰਾ ਖਿਆਲ ਠੀਕ ਹੈ-ਚਲਿਆ ਜਾ। ਏਸ ਛੋਟੀ ਜਹੀ ਦੁਨੀਆਂ ਤੋਂ ਬਾਹਰਲੀ ਦੁਨੀਆਂ ਵੀ ਵੇਖ ਆ, ਤਜੱਰਬਾ ਹੋ ਜਾਵੇਗਾ ਜ਼ਿੰਦਗੀ ਵਿਚ ਕਦੀ ਕੰਮ ਆਵੇਗਾ ਪਰ ਕਦੀ ਕਦੀ ਚਿਠੀ ਲਿਖਦਾ ਰਹੀਂ ਮੂਲ ਕੀ ਮੈਂ ਬਰਮਾਂ ਚਲਾ ਆਇਆ । ਪਹਿਲਾਂ ਪਹਿਲ ਤਾਂ ਦੇਸ਼ ਦੀ ਯਾਦ ਸਤਾਂਦੀ ਰਹੀ ਪਰ ਫੇਰ ਹੌਲੀ ਹੌਲੀ ਸਾਰੀਆਂ ਯਾਦਾਂ ਭੁਲਦੀਆਂ ਗਈਆਂ। ਕੇਵਲ ਨਰੇਸ਼ ਜ਼ਰੂਰ ਯਾਦ ਆਉਂਦਾ ਰਿਹਾ। ਹਰ ਮਹੀਨੇ ਉਸ ਵਲੋਂ ਇਕ