ਪੰਨਾ:ਦੁਖੀ ਜਵਾਨੀਆਂ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-99- ਦੁਖੀ ਜਵਾਨੀਆਂ ਨਾਲ ਹੀ ਸ਼ਾਦੀ ਕਰਾਂ....ਕਿਉਂ ਮੈਨੂੰ ਕੋਈ ਕੰਵਾਰੀ ਲੜਕੀ ਲਭੇਗੀ ਨਹੀਂ...... ਬਲੀਦਾਨ VOV ਨਰੇਸ਼ ਨੇ ਇਕ ਵਾਰੀ ਫੇਰ ਹੱਸ ਕੇ ਕਿਹਾ, “ਨਹੀਂ ਨਹੀਂ, ਮੇਰਾ ਇਹ ਮਤਲਬ ਨਹੀਂ...ਮੈਂ ਤਾਂ ਐਵੇਂ ਹੀ ਪੁਛ ਰਿਹਾ ਸਾਂ ਕਿ ਜੇ ਥੋੜੇ ਚਿਰ ਲਈ ਇਹ ਕਲਪਨਾ ਕਰ ਲੀਤੀ ਜਾਵੇ ਕਿ ਜੇ ਕਦੀ ਕਰਮਾਂ ਨਾਲੋਂ ਵੀ ਸੁੰਦਰ ਕਿਸੇ ਵਿਧਵਾ ਨਾਲ ਤੈਨੂੰ ਵਿਆਹ ਕਰਨਾ ਪੈ ਜਾਵੇ, ਤਾਂ ਕੀ ਉਸ ਨੂੰ ਆਪਣੇ ਸਾਰੇ ਹਿਰਦੈ ਦਾ ਪ੍ਰੇਮ ਦੇ ਕੇ ਆਪਣੀ ਪਤਨੀ ਦੇ ਰੂਪ ਵਿਚ ਸਵੀਕਾਰ ਕਰ ਸਕੇਂਗਾ...?” ਮੈਂ ਕੁੜ ਕੇ ਗਲ ਖਤਮ ਕਰਨ ਕਰ ਕੇ ਕਿਹਾ, “ਕਰ ਕਿਉਂ ਨਹੀਂ ਸਕਾਂਗਾ...ਪਰ ਕਰਮਾਂ ਦੇ ਸਲੂਕ ਨਾਲ ਮੇਰੇ ਮਨ ਵਿਚ ਸਾਰੀ ਇਸਤ੍ਰੀ ਜਾਤੀ ਲਈ ਘਿਣਾ ਹੋ ਗਈ ਹੈ। ਇਹ ਸੁਣ ਕੇ ਨਰੇਸ਼ ਨੇ ਕੋਈ ਉਤਰ ਨਹੀਂ ਦਿਤਾ, ਕੇਵਲ ਥੋੜਾ ਜਿਹਾ ਮੁਸਫ਼ਾ ਪਿਆ। ਉਸ ਦੀ ਏਸ ਫਜ਼ੂਲ ਮੁਸਕਾਨ ਨਾਲ ਮੈਨੂੰ ਬੜਾ ਕ੍ਰੋਧ ਆਇਆ। ਬੜੇ ਰੁਖੇ ਪਨ ਨਾਲ ਮੈਂ ਕਿਹਾ—“ਅੱਜ ਤੂੰ ਏਨਾਂ ਹੱਸ ਕਿਉਂ ਰਿਹਾ ਹੈਂ— ਅਖੇ ਤੇ ਹਰ ਵੇਲੇ ਬਿਜੂ ਜਿਹਾ ਮੂੰਹ ਬਣਾਈ ਅਤੇ ਕਿਤੇ ਅਜ ਤੇਰਾ ਹਾਸਾ ਬੱਸ ਹੀ ਨਹੀਂ ਨਰੇਸ਼ ਨੇ ਉਵੇਂ ਹੀ ਮੁਸਕਾਂਦਿਆਂ 'ਜੀਵਨ ! ਏਸ ਦੁਖੀ ਅਤੇ ਰੋਂਦੀ ਦੁਨੀਆਂ ਵਿਚ ਜ਼ਰਾ ਹਸੇ ਲੈਣਾ ਹੀ ਚੰਗਾ ਹੈਂ; ਏਸੇ ਲਈ ਤਾਂ ਮੈਂ ਹਸਣ ਦਾ ਯਤਨ, ਕਰਦਾ ਹਾਂ-ਪਰ ਜੀਵਨ ! ਤੂੰ ਜਾਣਦਾ ਹੈਂ ਮੈਂ ਹੱਸ ਵੀ ਰਖਦਾ ਹੈਂ ਹੁੰਦਾ...” ਹੋਇਆਂ ਕਿਹਾ,