ਪੰਨਾ:ਦੁਖੀ ਜਵਾਨੀਆਂ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਲੀਦਾਨ VSGV ਦੁਖੀ ਜਵਾਨੀਆਂ -2E- vvvv ਨਰੇਸ਼ ਦੇ ਦੁਖ ਤੋਂ ਮੈਨੂੰ ਆਪਣਾ ਦੁਖ ਘਟ ਪ੍ਰਤੀਤ ਹੋਣ ਕਰ ਕੇ ਮੇਰੀ ਜਲਨ ਕੁਝ ਘਟ ਗਈ-ਕਿਉਂਕਿ ਇਹ ਕੁਦਰਤੀ ਹੈ ਦੁਖੀ ਨੂੰ ਦੁਖ ਦੀਆਂ ਗਲਾਂ ਵੇਖ-ਸੁਣ ਕੇ ਸ਼ਾਂਤੀ ਮਿਲਦੀ ਹੈ। ਆਪਣਾ ਦੁਖ ਹੋਰ ਘਟਾਉਣ ਲਈ, ਮੈਂ ਵੀ ਆਪਣੀ ਉਦਾਸੀ ਦਾ ਕਾਰਨ ਦਸਦਿਆਂ ਹੋਇਆਂ ਨਰੇਸ਼ ਕਰਮਾਂ ਨਾਲ ਹੋਈਆਂ ਸਾਰੀਆਂ ਗਲਾਂ ਸੁਣਾਈਆਂ । ਉਹ ਚੁਪ ਚਾਪ ਮੇਰੀਆਂ ਗਲਾਂ ਸੁਣਦਾ ਰਿਹਾ ਫੇਰ ਕਹਿਣ ਲਗਾ, ‘ਕਰਮਾਂ ਨੇ ਤੈਨੂੰ ਬਿਲਕੁਲ ਠੀਕ ਕਿਹਾ ਹੈ . ਤੈਨੂੰ ਏਸ ਵਿਚੋਂ ਕੋਈ ਗੱਲ ਵੀ ਬੁਰੀ ਨਹੀਂ ਸਮਝਣੀ ਚਾਹੀਦੀ। ਮੈਂ ਤੰਗ ਹੋ ਕੇ ਕਿਹਾ-“ਮੈਨੂੰ ਉਸ ਦੀ ਤਾਂ ਕੋਈ ਗੱਲ ਬੁਰੀ ਨਹੀਂ ਲਗੀ ਪਰ ਤੇਰੀਆ ਗੱਲਾਂ ਤੋਂ ਬਹੁਤ ਦੁੱਖ ਹੁੰਦਾ ਹੈ । ਤੂੰ ਭਲਾ ਕਰਮਾਂ ਵਲ ਦੀ ਗੱਲ ਕਿਉਂ ਕਰਦਾ ਹੈ। ਮਿ ਤੇਰਾ ਮੈਂ ਹਾਂ ਉਹ ਤਾਂ ਨਹੀਂ ? ਨਰੇਸ਼ ਅਜ ਪਹਿਲੀ ਵਾਰ ਖਿੜ ਖਿੜ ਕਰ ਕੇ ਹੱਸ ਪਿਆ।ਕਹਿਣ ਲਗਾ-ਜੀਵਨ ! ਐਵੇਂ ਹੀ ਗੁਸੇ ਨਹੀਂ ਹੋ ਜਾਈਦਾ, ਤੂੰ ਤਾਂ ਹਮੇਸ਼ਾ ਇਸਤੀਆਂ ਦੇ ਅਧਿਕਾਰ ਖੋਹਣ ਵਿਚ ਲਗਾ ਰਹਿੰਦਾ ਹੈਂ ਪਰ ਤੈਨੂੰ ਪਤਾ ਹੀ ਹੈ ਕਿ ਮੈਂ ਇਸਤ੍ਰੀਆਂ ਦਾ ਹਮੇਸ਼ਾ ਪੱਖ ਕਰਦਾ ਰਹਿੰਦਾ ਹਾਂ । ਅਛਾ ਦਸ ਖਾਂ ਭਲਾ ਤੂੰ ਵਿਧਵਾ ਵਿਆਹ ਦਾ ਹਾਮੀ ਬਣਿਆ ਫਿਰਦਾ ਹੈਂ, ਪਰ ਜ ਤੈਨੂੰ ਆਪ ਨੂੰ ਕਿਸੇ ਵਿਧਵਾ ਨਾਲ ਵਿਆਹ ਕਰਨਾ ਪਵੇ ਤਾਂ ਕਰ ਸਕੇਂਗਾ ?? ਮੈਂ ਖਿਝ ਕੇ ਕਿਹਾ, “ਮੇਰੇ ਵਿਧਵਾ ਵਿਆਹ ਦੇ ਹਾਮੀ ਹੋਣ ਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਇਕ ਵਿਧਵਾ