ਪੰਨਾ:ਦੁਖੀ ਜਵਾਨੀਆਂ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -94- ਬਲੀਦਾਨ ਪਿਤਾ, ਭੈਣਾਂ ਅਤਲਬ ਇਹ ਕਿ ਜਦ ਸ਼ਮਸ਼ਾਨ ਵਿਚ ਚਿਖਾ ਉਤੇ ਸਵਾਰੀ ਕਰਾਂਗਾ। ਤੈਨੂੰ ਪਤਾ ਨਹੀਂ ਕਿ ਮੇਰੇ ਮਾਤਾ ਭਰਾਵਾਂ ਦੀ ਮੌਤ ਕਿਸ ਬਿਮਾਰੀ ਨਾਲ ਹੋਈ ਹੈ ? ਮੇਰੇ ਲਹੂ ਵਿਚ ਵੀ ਤਾਂ ਉਹ ਅਸਰ ਹੋ ਸਕਦਾ ਹੈ। ਫੇਰ ਇਹੋ ਜਹੇ ਰੋਗ ਦੇ ਜਿਰਮ ਦੇਹ ਵਿਚ ਹੁੰਦਿਆਂ ਹੋਇਆਂ ਭਲਾ ਵਿਆਹ ਕਰ ਸਕਦਾ ਹਾਂ? ਮੈਂ ਮੇਰਾ ਹਿਰਦਾ ਇਕਦਮ ਤੜਫ ਉਠਿਆ—ਮੈਂ ਜਾਣਦਾ ਸਾਂ ਕਿ ਕਿਸ ਉਪਾਇ-ਹੀਨ ਰੋਗ ਨਾਲ ਉਸ ਦੇ ਸਾਰੇ ਘਰ ਦੇ ਇਕ ਇਕ ਕਰ ਕੇ ਇਥੋਂ ਸਦਾ ਲਈ ਚਲੇ ਗਏ ਸਨ। ਹੁਣ ਉਸ ਪ੍ਰਵਾਰ ਵਿਚੋਂ ਕੇਵਲ ਉਹੋ ਹੀ ਦਿਨ ਕਟੀ ਕਰ ਰਿਹਾ ਹੈ। ਫੇਰ ਵੀ ਉਸ ਨੂੰ ਧੀਰਜ ਦੇਂਦਿਆਂ ਹੋਇਆਂ ਮੈਂ ਕਿਹਾ-“ਪਰ ਨਰੇਸ਼ ਤੇਰੇ ਵਿਚ ਤਾਂ ਉਸ ਰੋਗ ਦਾ ਕੋਈ ਚਿੰਨ ਨਹੀਂ ਦਿਸਦਾ ਲੰਮਾ ਸਾਰਾ ਸਾਹ ਲੈ ਕੇ ਉਸ ਨੇ ਕਿਹਾ-ਏਸ ਵੇਲੇ ਹੋ ਤਾਂ ਤਾਂ ਨਹੀਂ ਪਰ ਕਦੀ ਉਸ ਦੇ ਲਛਣ ਪ੍ਰਗਟ ਸਕਦੇ ਹਨ। ਕੁਝ ਚਿਰ ਚੁਪ ਰਹਿ ਕੇ ਮੈਂ ਸੋਚਿਆ-ਦੁਨੀਆਂ ਵਿਚ ਚ ਦੁਖ ਹੀ ਦੁਖ ਹੈ। ਕੋਈ ਸੁਖੀ ਨਹੀਂ। ਫੇਰ ਉਸ ਤੋਂ ਪੂਛਿਆ-‘ਫੇਰ ਇਵੇਂ ਜੀਵਨ ਤੋਂ ਬਿਲਕੁਲ ਨਿਰਾਸ਼ ਹੋ ਕੇ ਤੂੰ ਜੀਉਂ ਕਿਵੇਂ ਰਿਹਾ ਹੈਂ ਨਰੇਸ਼ ‘ਏਸ ਲਈ, ਹੌਲੀ ਜਹੀ ਉਸ ਨੇ ਕਿਹਾ, “ਕਿ ਮੇਰੇ ਜੀਵਨ ਵਿਚ ਪਿਆਰ ਦਾ ਜਾਲ ਨਹੀਂ ਪਿਆ। ਮੇਰਾ ਜੀਵਨ ਔਹ ਤੋਂ ਬਿਲਕੁਲ ਖਾਲੀ ਹੈ।