ਪੰਨਾ:ਦੁਖੀ ਜਵਾਨੀਆਂ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੭੪ ਬਲੀਦਾਨ ਕਿਉਂ ਨਹੀਂ ਕਹਿੰਦੀ ਕਿ ਤੂੰ ਮੈਨੂੰ ਨਹੀਂ ਚਾਹੁੰਦੀ ਕਰਮਾਂ ਬੋਲੀ ਨਹੀਂ, ਸਿਰ ਨੀਵਾਂ ਸੁਟੀ ਉਹ ਚੁਪ ਰਹੀ । ਫੇਰ ਵੀ ਉਹ ਨਾਰੀ ਛਲ ਕਰਨਾ ਭੁਲੀ ਨਹੀਂ ਅਖਾਂ ਵਿਚ ਅਥਰੂ ਭਰ ਲਿਆਈ। ਤਦ ਮੈਂ ਹੋਰ ਸਹਾਰਾ ਨਾ ਕਰ ਸਕਿਆ, ਬਿਨਾ ਕਹੇ ਹੀ ਮੈਂ ਉਥੋਂ ਚਲਾ ਆਇਆ। 156 --- BUR ... ਮੈਨੂੰ ਉਦਾਸ ਰਹਿੰਦਿਆਂ ਵੇਖ ਇਕ ਦਿਨ ਨਰੇਸ਼ ਨੇ ਪੁਛ ਹੀ ਤਾਂ ਲੀਤਾ ‘ਜੀਵਨ ਉਦਾਸ ਜੁ ਰਹਿਣ ਲਗ ਪਿਆ ਏਂ,ਵਿਆਹ ਕਿਉਂ ਨਹੀਂ ਕਰ ਲੈਂਦਾ ... ਮੈਂ ਜਲਦੀ ਨਾਲ ਉਬਾਲ ਖਾਂਦੇ ਹੋਏ ਪਾਣੀ ਵਾਂਗ ਉਛਲ ਕੇ ਕਿਹਾ-“ਮੈਂ ਧਨੀ ਨਹੀਂ-ਵਿਆਹ ਤਾਂ ਅਮੀਰਾਂ ਦੇ ਹੁੰਦੇ ਹਨ, ਗਰੀਬ ਨੂੰ ਆਪਣੀ ਲੜਕੀ ਦੇਣ ਵਿਚ ਕੌਣ ਰਾਜ਼ੀ ਹੁੰਦ ਹੈ....... ਤੂੰ ਹੀ ਕਿਉਂ ਨਹੀਂ ਵਿਆਹ ਕਰਦਾ ? ਤੂੰ ਐਨਾ ਧਨੀ ਹੈਂ-ਤੇਰਾ ਕੋਈ ਹੈ ਵੀ ਨਹੀਂ-ਤੈਨੂੰ ਤਾਂ ਵਿਆਹ ਰਾਤੋਂ ਉਰੇ ਉਰੇ ਕਰ ਲੈਣਾ ਚਾਹੀਦਾ ਹੈ। ਨਰੇਸ਼ ਨੇ ਠੰਡਾ ਸਾਹ ਭਰ ਕੇ ਕਿਹਾ “ਹਾਂ ਜੀਵਨ ! ਹੁਣ ਮੈਂ ਵੀ ਵਿਆਹ ਕਰਾਂਗਾ...ਬਹੁਤ ਜਲਦੀ ! ਮੈਂ ਉਸ ਦੇ ਖਿਆਲਾਂ ਨੂੰ ਇਨੇ ਬਦਲਦਿਆਂ ਵੇਖ ਕੇ ਉਤਸ਼ਾਹ ਨਾਲ ਪੁਛਿਆ... ਕਦ ਉਸ ਨੇ ਜਰਾ ਮੁਕਾ ਕੇ ਕਿਹਾ ਕਿ ਜਦ ਡਾਕਟਰ ਕੋਲੋਂ ਆਗਿਆ ਮਿਲੇਗੀ। ‘ਮਤਲਬ? ਉਸੇ ਤਰ੍ਹਾਂ ਮੁਸਕਾਂਦਿਆਂ ਹੋਇਆਂ ਉਸ ਨੇ ਕਿਹਾ-