ਪੰਨਾ:ਦੁਖੀ ਜਵਾਨੀਆਂ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ ਬਲੀਦਾਨ vvv ਲਭੇਗੀ....? ਪਰ ਮੇਰੀ ਖਿਆਲਾਂ ਦੀ ਦੁਨੀਆਂ ਕਰਮਾਂ ਦੀ ਚੁਪ ਨਾਲ ਡਾਵਾਂ ਡੋਲ ਹੋ ਗਈ ।ਮੈਨੂੰ ਇਵੇਂ ਭਾਸ਼ਣ ਲਗਾ ਜਿਵੇਂ ਹੋਰਨਾਂ ਕੁੜੀਆਂ ਵਾਂਗ ਕਰਮਾਂ ਵੀ ਨਾਰੀ- ਚਰਿਤੂ ਕਰ ਰਹੀ ਹੈ।ਐਨੇ ਦਿਨ ਕਰਮਾਂ ਦੀਆਂ ਮੋਟੀਆਂ ਮੋਟੀਆਂ ਅੱਖਾਂ ਵੇਖ ਕੇ ਮੈਂ ਇਹੋ ਸਮਝਦਾ ਰਿਹਾ ਸਾਂ ਕਿ ਏਹਨਾਂ ਅਖੀਆਂ ਵਿਚ ਮੇਰੇ ਵਾਸਤੇ ਹੀ ਜਗ੍ਹਾ ਬਣ ਗਈ ਹੈ ਪਰ ਅੱਜ ਦੀ ਨਿਰਾਸਤਾ......। ਆਖਿਰ ਇਕ ਵਾਰੀ ਉਦਮ ਕਰ ਕੇ ਕਿਹਾ, “ਕਰਮਾਂ ! ਮੈਨੂੰ ਪ੍ਰਵਾਨ ਕਰੇਂਗੀ. ਮੇਰੀਆਂ ਰਹਿੰਦੀਆਂ ਆਸਾਂ ਤੇ ਵੀ ਉਸ ਨੇ ਪਾਣੀ ਪਾਉਂਦਿਆਂ ਹੋਇਆਂ ਕਿਹਾ-“ਮਾਪੇ ਏਸ ਲਈ ਪ੍ਰਵਾਨਗੀ ਨਹੀਂ ਦੇਣਗੇ... ਮੈਂ ਕੀ ਕਰ ਸਕਦੀ ਹਾਂ ! ਮੈਂ ਫੇਰ ਮੈਂ ਜ਼ਰਾ ਜੋਸ਼ ਵਿਚ ਆ ਕੇ ਕਿਹਾ-ਏਸ ਲਈ ਕਿ ਮੈਂ ਧਨੀ ਨਹੀਂ ਹਾਂ-ਠੀਕ ਹੈ ਨਾ? ਪਰ ਕੀ ਧਨ ਹੀ ਸਭ ਤੋਂ ਵਡੀ ਚੀਜ਼ ਹੈ, ਪਿਆਰ ਕੋਈ ਚੀਜ਼ ਨਹੀਂ ? ਤੂੰ ਵੀ ਤਾਂ ਕਰਮਾਂ ! ਹੁਣ ਬਾਲਗ ਹੈਂ...ਤੂੰ ਤਾਂ ਧਨ ਨਹੀਂ ਚਾਹੁੰਦੀ ਸ਼ਾਇਦ ? ਇਕ ਵਕੀਲ ਵਾਂਗ ਦਲੀਲ ਦੇਂਦਿਆਂ ਹੋਇਆਂ ਕਰਮਾਂ ਨੇ ਕਿਹਾ—ਮੈਨੂੰ ਉਹਨਾਂ ਨੇ ਐਨੇ ਲਾਡਾਂ ਨਾਲ ਪਾਲਿਆ ਹੈ, ਉਹਨਾਂ ਦੇ ਏਸ ਸਨੇਹ ਦਾ ਅਪਮਾਨ ਮੇਰੇ ਕੋਲੋਂ ਹੋਣਾ ਕਠਨ ਹੈ। ਉਹ ਵੀ ਤਾਂ ਮੈਨੂੰ ਪਿਆਰ ਕਰਦੇ – ਹਨ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਕੰਮ ਕਰ ਕੇ, ਮੇਰਾ ਖਿਆਲ ਹੈ, ਮੈਂ ਸੁਖੀ ਨਹੀਂ ਹੋ ਸਕਦੀ ! 1931 ਉਸ ਦੀ ਇਸ ਦਲੀਲ ਨੇ ਮੈਨੂੰ ਹੈਰਾਨ ਕਰ ਦਿਤਾ। ਠੋਰ ਦ੍ਰਿਸ਼ਟੀ ਨਾਲ ਉਸ ਵਲ ਤਕ ਕੇ ਮੈਂ ਕਿਹਾ–‘ਸਾਫ