ਪੰਨਾ:ਦੁਖੀ ਜਵਾਨੀਆਂ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-੭੨੦ ਦੁਖੀ ਜਵਾਨੀਆਂ VVI ਆਇਆ ਸਾਂ। ਗੀਤ ਮੁਕਦਿਆਂ ਹੀ ਜਦ ਉਹ ਮੇਰੇ ਵਲ ਤਕੀ ਤਾਂ ਮੇਰੀਆਂ ਵਾਗਾਂ ਢਿਲੀਆਂ ਹੋ ਗਈਆਂ । ਕਹਿ ਦਿਤਾ ਮੈਂ-‘ਕਰਮਾਂ ! ਤੂੰ ਪੰਡਤ ਕੋਲੋਂ ਜੋਤਸ਼ ਸਿਖਦੀ ਹੁੰਦੀ ਹੈ। ਮਾਤਾ ਜੀ ਨੇ ਵੀ ਤੇਰੀ ਪ੍ਰਸੰਸਾ ਕੀਤੀ ਸੀ। ਕੀ ਮੇਰਾ ਹਥ ਮੇਰੀ ਕਰਮਾਂ ਵੇਖ ਕੇ ਦਸੇਗੀ ਕਿ ਦੇਵੀ ਜੀ ਨੂੰ ਮੇਰੀ ਪੂਜਾ ਨ ਹੋਵੇਗੀ ? ਇਕ ਲੰਮਾ ਸਾਰਾ ਹਉਕਾ ਭਰਨ ਤੋਂ ਬਿਨਾਂ ਉਸ ਨੇ ਕੋਈ-ਉਤਰ ਨਾ ਦਿਤਾ। ਮੈਂ ਫਿਰ ਕਿਹਾ-“ਕੀ ਮੇਰੀ ਕਦੀ ਆਸ ਪੂਰੀ ਹੋ ਸਕੇਗੀ .. ਕਰਮਾਂ ਬਲੀਦਾਨ ਕਰਮਾਂ ਨੇ ਫੇਰ ਵੀ ਕੋਈ ਉਤਰ ਨਾ ਦਿਤਾ। ਕੇਵਲ ਅੱਖੀਆਂ ਨੀਵੀਂ ਪਾਈ ਬੈਠੀ ਰਹੀ। ਮੈਂ ਆਸ-ਨਿਰਾਸਤਾ ਦੇ ਝੁਲੇ ਤੇ ਹੋਰ ਨਹੀਂ ਝੂਲ ਸਕਦਾ ਸਾਂ ! ਘਰ ਤੋਂ ਮੈਂ ਇਹੋ ਵਿਚਾਰ ਕਰ ਕੇ ਆਇਆ ਸਾਂ ਕਿ ਅੱਜ ਕਰਮਾਂ ਕੋਲੋਂ ਸਾਫ ਸਾਫ ਪੁਛਾਂਗਾ ਕਿ ਉਹ ਮੇਰੀ ਹੋਵੇਗੀ ਕਿ ਨਹੀਂ | ਮੇਰੇ ਦਿਲ ਵਿਚ ਪਤਾ ਸੀ ਕਿ ਉਹ ਕੀ ਕਹੇਗੀ ਫੇਰ ਮੈਂ ਉਸ ਦੇ ਮਾਪਿਆਂ ਕੋਲ ਜਾਵਾਂਗਾ ਅਤੇ ਜੇ ਉਹਨਾਂ ਮੈਨੂੰ ਗਰੀਬ ਜਾਣ ਕੇ ਇਨਕਾਰ ਕਰ ਦਿਤਾ ਤਾਂ ਮੈਂ ਸਮਾਜ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ, ਕਰਮਾਂ ਨੂੰ ਲੈ ਕੇ ਕਿਤੇ ਨਠ ਜਾਵਾਂਗਾ। ਫੇਰ ਅਸੀਂ ਦੂਰ ਕਿਸੇ ਦੇਸ਼ ਵਿਚ ਜਾ ਕੇ, ਆਪਣੇ ਛੋਟੇ ਜਹੇ ਘਰ ਵਿਚ ਪਿਆਰ ਦੀਆਂ ਪੀਘਾਂ ਪਾਵਾਂਗੇ-ਐਨੀ ਵਡੀ ਦੁਨੀਆਂ ਦੇ ਕਿਸੇ ਇਕੱਲ ਭਰੀ ਠੁਕਰ ਵਿਚ ਕੀ ਸ ਡੇ ਵਾਸਤੇ ਥੋੜੀ ਵੀ ਜਗ੍ਹਾ ਨਹੀਂ