ਪੰਨਾ:ਦੁਖੀ ਜਵਾਨੀਆਂ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੇਖੀ ਜਵਾਨੀਆਂ -੭੧੦ ਲਗਾ।ਕੀ ਕਰਮਾਂ ਕੋਈ ਸਾਧਾਰਨ ਲੜਕੀ ਹੈ.....ਕੀ ਉਸ ਵਿਚ ਕੋਈ ਨਿਰਾਲੀ ਛੱਬ ਨਹੀਂ.....! ਕੁਝ ਚਿਰ ਚੁਪ ਚਾਪ ਤੁਰੀ ਜਾਣ ਪਿਛੋਂ ਨਰੇਸ਼ ਨੇ ਕਿਹਾ-‘ਜੀਵਨ ! ਕਰਮਾਂ ਨਾਲ ਵਿਆਹ ਕਰ ਲੈ..... ਸੁਖੀ ਹੋਵੇਂਗਾ ।” ਇਕ ਅਕਹਿ ਅਨੰਦ ਨਾਲ ਮੇਰਾ ਸਾਰਾ ਮਨ ਨੱਚਣ ਲਗ ਪਿਆ। ਜੋ ਗਲ ਮੇਰੇ ਮਨ ਦੀ ਗੁਪਤ ਤੋਂ ਗੁਪਤ ਤਹਿ ਵਿਚ ਲੁਕੀ ਹੋਈ ਸੀ, ਜਿਸ ਨੂੰ ਮੈਂ ਕਦੀ ਕਿਸੇ ਅਗੇ ਪ੍ਰਗਟ ਨਹੀਂ ਕੀਤਾ ਸੀ, ਨਰੇਸ਼ ਅਗੇ ਵੀ ਨਹੀਂ, ਹੁਣ ਉਸੇ ਗਲ ਨਰੇਸ਼ ਦੇ ਮੂੰਹੋਂ ਸੁਣ ਕੇ ਮੈਨੂੰ ਤਾਂ ਲਾਲੀ ਚੜ ਗਈ ! ਪਰ ਝਟ ਹੀ ਇਕ ਸੰਦੇਹ ਵੀ ਕੰਢੇ ਦੀ ਚੋਭ ਵਾਂਗ ਮੇਰੇ ਹਿਰਦੇ ਵਿਚ ਚੁਭਿਆ। ਮੈਂ ਕਿਹਾ-“ਨਰੇਸ਼ ! ਮੈਂ ਤੇਰੇ ਵਾਂਗ ਲੱਖ ਪੱਤੀ ਤਾਂ ਹਾਂ ਨਹੀਂ—ਜੇ ਕਰਮਾਂ ਦੇ ਮਾਪੇ ਮੇਰੇ ਨਾਲ ਉਸ ਦਾ ਵਿਆਹ ਕਰਨ ਲਈ ਰਾਜ਼ੀ ਨਾ ਹੋਏ ....... ਉਸਨੇ ਛੇਤੀ ਨਾਲ ਕਿਹਾ ‘ਫੇਰ ਕਿਉਂ ਝੂਠੇ ਪ੍ਰੇਮ- ਜਾਲ ਵਿੱਚ ਫੱਸ, ਉਸ ਨੂੰ ਅਤੇ ਆਪਣੇ ਆਪ ਨੂੰ ਹੈਰਾਨ ਕਰ ਰਿਹਾਂ ਹੈਂ ? ਵਿਆਹ ਸ਼ਾਦੀਆਂ ਅਮੀਰਾਂ ਦੀਆਂ ਹੁੰਦੀਆਂ ਨੇ........! ਮੇਰੇ ਉਤੇ ਇਕ ਦਮ ਕੋਹ ਹਮਾਲੀਆਂ ਡਿਗ ਪਿਆ। LEB ਬਲੀਦਾਨ SS. ... ... 400 ਸੰਧਿਆ ਵੇਲੇ ਜਦ ਮੈਂ ਕਰਮਾਂ ਦੇ ਘਰ ਗਿਆਂ ਤਾਂ ਉਹ ਹਾਰਮੋਨੀਅਮ ਨਾਲ ਗੀਤ ਗਾ ਰਹੀ ਸੀ। ਅੱਜ ਮੈਂ ਆਪਣੀ ਕਿਸਮਤ ਦਾ ਫੈਸਲਾ ਖੁਦ ਕਰਮਾਂ ਦੇ ਮੂੰਹੋਂ ਸੁਨਣ