ਪੰਨਾ:ਦੁਖੀ ਜਵਾਨੀਆਂ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -90- ਮੈਂ ਹੈਰਾਨ ਹੋ ਕੇ ਪੁਛਿਆ –“ਕੀ ਚੀਜ਼ ਜਲਦੀ ਨਾਲ ਕਮੀਜ਼ ਨੂੰ ਦੋਹਾਂ ਪਾਸਿਆਂ ਤੋਂ ਖਿਚ ਕੇ ਆਪਣੀ ਛਾਤੀ ਨੰਗੀ ਕਰ ਕੇ ਦਿਖਾਂਦਿਆਂ ਹੋਇਆਂ ਉਸ ਨੇ ਕਿਹਾ, “ਚੀਜ਼ ਜੀਵਨ ! ਮੈਨੂੰ ਇਹੋ ਜਹੀ ਚੀਜ਼ ਦੇਹ ਜਿਸ ਨਾਲ ਇਹ ਛਾਤੀ ਚੀਰੀ ਜਾ ਸਕੇ। ਮਨੁਸ਼ ਦੀਆਂ ਐਨੀਆਂ ਅਦਭੁਤ ਸਧਰਾਂ ਅਤੇ ਆਸਾਂ ਐਨੀ ਕੁ ਥਾਂ ਵਿਚ ਕਿਵੇਂ ਲੁਕੀਆਂ ਰਹਿੰਦੀਆਂ ਨੇ-ਇਹ ਜਾਨਣ ਦੀ ਮੈਨੂੰ ਬੜੀ ਚਾਹ ਹੁੰਦੀ ਹੈ।”ਨਰੇਸ਼ ਦੀ ਗਲ ਦਾ ਉਤਰ ਦੇਣਾ ਮੈਂ ਕੋਈ ਜ਼ਰੂਰੀ ਨਹੀਂ ਸਮਝਿਆ। 441 ਇਕ ਦਿਨ ਨਰੇਸ਼ ਨੂੰ ਬਹੁਤ ਹੀ ਉਦਾਸ ਵੇਖ ਕੇ, ਮੈਂ ਓਸ ਨਾਲ ਸੈਰ ਕਰਨ ਜਾਂਦਿਆਂ ਹੋਇਆਂ ਉਸ ਨੂੰ ਕਰਮਾਂ ਦੇ ਘਰ ਲੈ ਗਿਆ। ਕਿੰਨਾ ਚਿਰ ਹੀ ਗਲਾਂ ਬਾਤਾਂ ਹਾਸਾ- ਠਠਾ ਹੁੰਦਾ ਰਿਹਾ। ਕਰਮਾਂ ਦੀ ਮਾਂ ਨੇ ਵੀ ਨਰੇਸ਼ ਨਾਲ ਗਲਾਂ ਕਰ ਕੇ ਜਾਣ ਪਛਾਣ ਕੀਤੀ। ਭਾਵੇਂ ਨਰੇਸ਼ ਉਥੇ ਕੁਝ ਮੁਸਕਾਉਣ ਦੀ ਕੋਸ਼ਸ਼ ਕਰ ਰਿਹਾ ਸੀ ਪਰ ਮੈਂ ਸਮਝ ਰਿਹਾ ਸਾਂ ਉਹ ਅੰਦਰੋਂ ਇਕ ਸ਼ਮਸ਼ਾਨ ਭੂੰਮੀ ਵਾਂਗ ਹੁੰਦਾ ਹੈ। ਸੈਰ ਦਾ ਸਮਾਂ ਉਥੇ ਹੀ ਬੀਤ ਗਿਆ ਸੀ ਏਸ ਲਈ ਘਰ ਮੁੜਦਿਆਂ ਹੋਇਆਂ ਮੈਂ ਨਰੇਸ਼ ਨੂੰ ਪੁਛਿਆ “ਨਰੇਸ਼ ! ਤੈਨੂੰ ਕਰਮਾਂ ਕਿਹੋ ਜਹੀ ਲਗੀ ?? ਉਸ ਨੇ ਤੁਰਤ ਹੀ ਉਤਰ ਦਿਤਾ, “ਬਹੁਤ ਸੁੰਦਰ ਲਗਦੀ ਹੈ।” ਬਲੀਦਾਨ ... ... 804 ਮਨ ਹੀ ਮਨ ਮੈਨੂੰ ਉਸ ਦਾ ਇਹ ਉਤਰ ਬੜਾ ਬੁਰਾ