ਪੰਨਾ:ਦੁਖੀ ਜਵਾਨੀਆਂ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ ਬਲੀਦਾਨ 70 ਹੀ ਹੈ। ਮੈਂ ਉਸ ਨੂੰ ਯਤਨ ਕਰਨ ਤੇ ਵੀ ਕਦੀ ਸਮਝ ਨਹੀਂ ਸਕਿਆ। ਭਾਵੇਂ ਉਹ ਸਕੂਲ ਦੀ ਕੱਚੀ ਪਹਿਲੀ ਜਮਾਤ ਤੋਂ ਮੇਰੇ ਨਾਲ ਪੜ੍ਹ ਰਿਹਾ ਸੀ ਫੇਰ ਵੀ ਮੈਂ ਓਸ ਦੀ ਤਬੀਅਤ ਨੂੰ ਹੁਣ ਤਕ ਸਮਝਣ ਤੋਂ ਅਸ ਰਿਹਾ ਹਾਂ । ਮੈਨੂੰ ਯਾਦ ਕਿ ਜਦ ਮੈਟ੍ਰਿਕ ਦੇ ਇਮਤਿਹਾਨ ਦੀ ਅਸੀਂ ਤਿਆਰੀ ਕਰ ਰਹੇ ਸਾਂ ਤਾਂ ਕਾਲੀ ਹਨੇਰੀ ਰਾਤ ਵਿਚ ਮੈਂ ਓਸੇ ਦੇ ਘਰ ਹੀ ਸੌਂ ਰਿਹਾ ਸਾਂ। ਅਧੀ ਕੁ ਰਾਤ ਵੇਲੇ ਉਸ ਨੇ ਮੈਨੂੰ ਜਗਾ ਕੇ ਕਿਹਾ- ਜੀਵਣ ! ਮੈਂ ਹੁਣ ਸਮਝ ਗਿਆ ਹਾਂ ਕਿ ਮਨੁਸ਼ ਕਿਉਂ ( ਮਰ ਜਾਂਦਾ ਹੈ ! ਮੈਂ ਨੀਂਦ ਵਿਚ ਹੀ ਉਤਰ ਦਿਤਾ- “ਕਿਉਂ...ਭਲਾ ?? “ਏਸ ਲਈ ਕਿ ਜੀਵਤ ਰਹਿਣ ਦਾ ਅਨੰਦ ਥਕਾ ਨਾ ਦੇਵੇ, ਜੀਵਨ ਵਿਚ ਕੁੜੱਤਣ ਨਾ ਭਰ ਦੇਵੇ। ਮੈਂ ਅੱਜ ਸਮਝਿਆ ਹੀ ਜੀਵਨ ! ਮੌਤ, ਜਿਸ ਕੋਲੋਂ ਅਸੀਂ ਸਾਰੇ ਐਨਾ ਡਰਦੇ ਹਾਂ, ਇਹ ਤਾਂ ਪ੍ਰਮਾਤਮਾ ਦੀ ਇਕ ਦਾਤ ਹੈ ! ਮੈਂ ਓਸ ਦੀ ਗੱਲ ਦਾ ਉਤਰ ਨਹੀਂ ਦਿਤਾ । ਉਹ ਮੈਨੂੰ ਸਤਿਆਂ ਸਮਝ ਕੇ ਫੇਰ ਨਹੀਂ ਬੋਲਿਆ। ਫੇਰ ਇਕ ਰਾਤ ਬੜੇ ਜ਼ੋਰ ਦੀ ਵਰਖਾ ਹੋ ਰਹੀ ਸੀ। ਕੰਧ ਵਲ ਮੂੰਹ ਕਰ ਕੇ ਉਹ ਲੰਮਾ ਪਿਆ ਹੋਇਆ ਸੀ, ਥੱਕ ਕੇ ਉਠਦਿਆਂ ਹੋਇਆਂ ਉਸ ਨੇ ਕਿਹਾ-ਜੀਵਨ ਸੌ ਗਿਆ ਹੈ ?” ਮੇਰੇ ਨਹੀਂ ਕਹਿਣ ਤੇ ਉਸ ਨੇ ਫੇਰ ਕਿਹਾ, ‘ਜੀਵਨ ! ਮੈਨੂੰ ਕੋਈ ਚੀਜ਼ ਦੇ ਸਕਦਾ ਹੈ ??