ਪੰਨਾ:ਦੁਖੀ ਜਵਾਨੀਆਂ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਲੀਦਾਨ ਅਸੀਂ ਦੋਵੇਂ ਮੈਂ ਤੇ ਨਰੇਸ਼, ਕਾਲਜ ਤੋਂ ਛੁਟੀ ਹੋਣ ਤੇ ਘਰ ਨੂੰ ਆ ਰਹੇ ਸਾਂ। ਸਾਹਮਣਿਓਂ ਆਉਂਦੀ ਕਰਮਾਂ ਨੇ ਮੁਸਕ਼ਾ ਕੇ ਕਿਹਾ, “ਨਮੱਸਤੇ ... ਅਤੇ ਉਹ ਮੇਰਾ ਉਤਰ ਸੁਣੇ ਬਿਨਾਂ ਹੀ ਸ਼ਰਮਾ ਕੇ, ਸੁੰਗੜਦੀ ਹੋਈ ਚਲੀ ਗਈ। ‘ਕੌਣ ਸੀ’ ਨਰੇਸ਼ ਨੇ ਪੁਛਿਆ । “ਕਰਮਾਂ... ! ਮੈਂ ਉਤਰ ਦਿਤਾ,-ਸਵੇਰ ਸਾਰ ਦੇ ਚਿਟੇ ਕੰਵਲ ਫੁਲ ਦੀ ਅਧ ਖਿਲੀ ਪੰਖੜੀ, ਮਿਲਾਪ-ਰਾ ਵਿਚ ਘੁੰਡ ਦੇ ਅੰਦਰਲੀ ਲਾਜ ਭਰੀ ਦ੍ਰਿਸ਼ਟੀ, ਕਰਮਾਂ। ਭੁਲੀ ਹੋਈ ਸੁਰ ਵਾਂਗ ਪਤਾ ਨਹੀਂ, ਕਿਹੜੇ ਸੋਚ ਸਾਗਰ 'ਚੋਂ ਮੇਰੇ ਜੀਵਨ ਦੇ ਸਾਹਮਣੇ ਆ ਖਲੋਤੀ ਏ, ਏਹ ਕਰਮਾਂ । ਚਿਰਾਂ ਦੀ ਗਲ ਹੈ ਮਸੂਰੀ ਦੇ ਪਹਾੜ ਤੇ ਸਹਿਜ-ਸੁਭਾਵ ਹੀ ਇਨ੍ਹਾਂ ਨਾਲ ਮੇਲ ਹੋ ਗਿਆ ਸੀ ਪਰ ਇਕ ਵਾਰੀ ਦੀ ਜਾਣ- ਪਛਾਣ ਨਾਲ ਐਨੀ ਖੁਲ੍ਹ ਕਿਵੇਂ ਹੋ ਗਈ, ਏਸ ਦਾ ਪਤਾ ਨਹੀਂ ਲਗਾ ! ਹੁਣ ਜਨਮਾਤਰਾਂ ਤੋਂ ਅਸੀਂ ਇਵੇਂ ਭਾਸਦਾ ਹੈ, ਜਿਵੇਂ ਜਨਮ ਜਾਣੂ ਪਛਾਣੂ ਹਾਂ। ਮਾਨੋਂ ਇਕੋ ਦੀ ਇੱਕੋ ਡਾਲ ਤੇ ਅਸਾਂ ਦੋਹਾਂ ਦੇ ਘਰ (ਕੌਂਸਲੇ) ਹਵਾ ਦੇ ਝੋਕੇ ਨਾਲ ਇਕ ਦੂਜੇ ਨਾਲ ਗਲਵਕੜੀਆਂ ਪਾਂਦੇ ਹਨ.. ਮੇਰੇ ਸ਼ਬਦਾਂ ਦੀ ਕਮਲਤਾ ਦਾ ਅਸਰ ਨਰੇਸ਼ ਤੇ ਕੁਝ ਵੀ ਨਹੀਂ ਹੋਇਆ, ਨਰੇਸ਼ ਮੇਰੇ ਲਈ ਇਕ ਭੁਲ ਭੁਲੱਈਆਂ 9 ---