ਪੰਨਾ:ਦੁਖੀ ਜਵਾਨੀਆਂ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -CO- ਬਲੀਦਾਨ ਭੇਦ ਲੁਕਿਆ ਹੋਇਆ ਨਹੀਂ ਸੀ—ਜਿਸ ਉਤੇ ਮੈਨੂੰ ਦਿਲੀ ਵਿਸ਼ਵਾਸ ਸੀ, ਉਸ ਦਾ ਮੇਰੇ ਨਾਲ ਇਹ ਸਲੂਕ ! ਜਿਸ ਨਰੇਸ਼ ਦੀ ਹੋਰ ਸਾਰਿਆਂ ਨਾਲੋਂ ਮੈਂ ਵਧੇਰੇ ਇਜ਼ਤ ਕਰਦਾ ਹੋਇਆ ਉਸ ਦਾ ਮਾਨ ਰਖਦਾ ਸਾਂ, ਓਸੇ ਦੇ ਮਨ ਵਿਚ ਐਨੀ ਨੀਚਤਾ ਲੁਕੀ ਹੋਈ ਸੀ ! ਹੇ ਮੇਰੇ ਪ੍ਰਮਾਤਮਾਂ-! ਐਤਕਾਂ ਦੀ ਉਸਦੀ ਪਕਾ-ਕਿੰਨੇ ਟੋਟੇ ਕਰਕੇ ਪਾੜ ਕੇ ਸੁਟਾਂ–! ਲਿਖਿਆ ਸੂ-‘ਜੀਵਨ ਨਮਸਤੇ। ਕਰਮਾਂ ਦੇ ਮਾਪੇ ਉਸ ਵਾਸਤੇ ਵਰ ਲਭ ਰਹੇ ਸਨ। ਮੇਰੇ ਕਹਿਣ ਤੇ ਉਨ੍ਹਾਂ ਨੇ ਮੈਨੂੰ ਕਰਮਾਂ ਵਾਸਤੇ ਪ੍ਰਵਾਨ ਕਰ ਲਿਆ ਹੈ। ਕਰਮਾਂ ਕੋਲੋਂ ਪੁਛਣ ਦੀ ਉਨ੍ਹਾਂ ਲੋੜ ਹੀ ਨਹੀਂ ਸਮਝੀ। ਅਗਲੇ ਮਹੀਨੇ ਦੀ ਕਿਸੇ ਤਾਰੀਕ ਨੂੰ ਵਿਆਹ ਹੋਵੇਗਾ। ਮੈਂ ਡਰਦਾ ਹਾਂ ਕਿ ਕੋਈ ਭਾਂਝੀ ਨਾ ਮਾਰ ਦੇਵੇ-ਏਸੇ ਲਈ ਛੇਤੀ ਤੋਂ ਛੇਤੀ ਵਿਆਹ ਕਰ ਸੁਟਣਾ ਚਾਹੁੰਦਾ ਹਾਂ । ਜੀਵਨ ! ਤੂੰ ਦੂਰ ਹੈਂ, ਏਸ ਲਈ ਤੈਨੂੰ ਆਉਣ ਵਾਸਤੇ ਖੇਚਲ ਦੇਣੀ ਉਚਿਤ ਨਹੀਂ—ਜੇ ਆ ਸਕੇਂ ਤੇ ਆ ਜਾਈਂ ! ਪਿਛਲੇ ਹਫਤੇ ਤੱਪ ਨਹੀਂ ਹੋਇਆ ਸੀ ਪਰ ਫੇਰ ਪਰਸੋਂ ਤੋਂ ਬੁਖਾਰ ਹੋਣ ਲਗ ਪਿਆ ਹੈ। ਦੋਸਤ ! ਮੇਰੇ ਜਾਣ ਦਾ ਸਮਾਂ ਵੀ ਨੇੜੇ ਆ ਰਿਹਾ ਹੈ, ਏਸ ਲਈ ਜਲਦੀ ਤੋਂ ਜਲਦੀ.ਏਸ ਕੰਮ ਨੂੰ ਮੁਕਾ ਲੈਣਾ ਚਾਹੁੰਦਾ ਹਾਂ,ਕਿਤੇ ਇਹ ਨਾ ਹੋਵੇ ਕਿ ਏਸ ਵਡੀ ਕਾਮਨਾ ਨੂੰ ਏ ਦੁਨੀਆਂ ਵਿਚ ਛਡ ਕੇ, ਮੈਨੂੰ ਜਲਦੀ ਚਲਾ ਜਾਣਾ ਪਵੇ ਏਥੋਂ—' ਅਤੇ ਅਗੇ ਮੇਰਾ ਦਿਲ ਉਸ ਦੀ ਪਤ੍ਰਕਾ ਪੜ੍ਹਨ ਤੇ ਕੀਤਾ ਹੀ ਨਹੀਂ, ਕਿੰਨਾ ਨੀਚ ਪੇਸ਼ੂ ਤੁਲ ਹੈ ਨਰੇਸ਼ ! ਪਿਓ-ਦਾਦੇ ਤੋਂ ਮਿਲੇ ਹੋਏ ਧਨ