ਪੰਨਾ:ਦੁਖੀ ਜਵਾਨੀਆਂ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਲੀਦਾਨ TOR ਦੁਖੀ ਜਵਾਨੀਆਂ -- - 20 8

। ਹੰਕਾਰ ਨਾਲ ਵਿਸ਼ਵਾਸ਼ ਘਾਤ ਕਰਕੇ, ਜਾਣ ਬੁਝ ਕੇ ਇਕ ਲੜਕੀ ਦਾ ਜੀਵਨ ਨਸ਼ਟ ਕਰਨ ਲਗਾ ਹੈ- ਪਰ ਮੈਂ-ਮੈਂ ਵੀ ਕਰਮਾਂ ਦੇ ਧਨ ਦੇ ਭੁਖੇ ਮਾਪਿਆਂ ਨੂੰ ਏਸ ਬਾਰੇ ਕੁਛ ਨਹੀਂ ਲਿਖਾਂਗਾ, ਜਦ ਲੜਕੀ ਵਿਧਵਾ ਹੋ ਕੇ ਘਰ ਆ ਬੈਠੇਗੀ ਤਦ ਉਹ ਮਾਇਆ ਦੇ ਲਡੂ ਭੋਰ ਭੋਰ ਕੇ ਉਸ ਨੂੰ ਖਵਾਉਣਗੇ। ਲੋਭੀ ਕਿਤੋਂ ਦੇ-ਅਤੇ ਫੇਰ ਨਰੇਸ਼ ਵਲ ਵੇਖੋ- ਸਭ ਕੁਝ ਜਾਣਦਿਆਂ ਹੋਇਆਂ ਵੀ ਉਸ ਨੂੰ ਸ਼ਰਮ ਨਹੀਂ ਆਈ ਮੈਨੂੰ ਇਹ ਖਬਰ ਲਿਖਦਿਆਂ । ਆਪਣਾ ਗੁੱਸਾ ਕਢਣ ਲਈ ਮੈਂ ਉਸ ਨੂੰ ਦੋ ਚਾਰ ਸਤਰਾਂ ਲਿਖ ਹੀ ਦਿਤੀਆਂ। ਲਿਖਿਆ:-“ਨਰੇਸ਼ ! ਮੈਂ ਜਾਣਦਾ ਸਾਂ ਕਿ ਤੂੰ ਪਸ਼ੂ ਹੈਂ, ਆਦਮੀਂ ਨਹੀਂ, ਪਰ ਹੁਣ ਪਤਾ ਲਗਾ ਹੈ ਕਿ ਮਨੁਸ਼-ਪਸ਼ੂ ਅਸਲੀ ਪਸ਼ੂ ਨਾਲੋਂ ਵੀ ਕਿੰਨਾ ਨੀਚ ਹੁੰਦਾ । ਬਸ ਐਨੀਆਂ ਹੀ ਲਾਈਨਾਂ ਲਿਖ ਭੇਜੀਆਂ ਡਾਕ ਰਾਹੀਂ, ਮੈਂ ਉਸ ਨੂੰ। ਮੇਰੀ ਏਸ ਪਕਾਂ ਨੂੰ ਲੈ ਕੇ ਡੇਡ ਮਹੀਨੇ ਤਕ ਉਹ ਬਿਲਕੁਲ ਚੁਪ ਰਿਹਾ। ਫੇਰ ਇਕ ਪਤਰਕਾ ਭੇਜੀ ਉਸ ਨੇ। ਮੇਰੀਆਂ ਲਿਖੀਆਂ ਹੋਈਆਂ ਲਾਈਨਾਂ ਦੀ ਘ੍ਰਿਣਾ ਦਾ ਜ਼ਰਾ ਵੀ ਖਿਆਲ ਨਾ ਕਰਕੇ ਉਸ ਨੇ ਬੜੀ ਬੇ-ਸ਼ਰਮੀ ਨਾਲ ਲਿਖ ਭੇਜਿਆ, ਕੇਵਲ ਮੇਰੇ ਅਲੇ ਜ਼ਖਮਾਂ ਉਤੇ ਮਿਰਚਾਂ ਧੂੜਨ ਵਾਸਤੇ-ਜੀਵਨ ! ਤੂੰ ਮੇਰਾ ਮਿਤ੍ਰ ਹੈਂ। ਮਿਤ੍ਰ ਤੋਂ ਸਿਵ ਹੋਰ ਕਿਸੇ ਨੂੰ ਆਪਣੀ ਖੁਸ਼ੀ ਦਾ ਭਾਈਵਾਲ ਬਣਾਵਾਂ। ਸੁਣ ਜੀਵਨ | ਕਰਮਾਂ ਮੇਰੇ ਸੁੰਨੇ ਘਰ ਵਿਚ ਆ ਗਈ ਹੈ—ਦੋ ਦਿਨਾਂ ਵਾਸਤੇ ਮੇਰੀ ਪ੍ਰਾਹੁਣੀ ਬਣ ਕੇ । ਮੇਰਾ ਖਾਣ ਨੂੰ ਦੌੜਨ ਵਾਲਾ ਘਰ ਹੁਣ ਰੰਗ ਰੰਗੀਲਾ ਹੋ ਗਿਆ ਹੈ, ਪਰ ਹੈ!” CA