ਪੰਨਾ:ਦੁਖੀ ਜਵਾਨੀਆਂ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ ਦਾ ਲ ਬਲੀਦਾਨ 77 ਮੈਂ ਇਹ ਸਭ ਕੁਝ ਬਹੁਤ ਦਿਨਾਂ ਤਕ ਸ਼ਾਇਦ ਨਹੀਂ ਵੇਖ ਸਕਦਾ। ਮੇਰੀ ਦੇਹ ਟੁਟਦੀ ਜਾ ਰਹੀ ਹੈ। ਜ਼ਿੰਦਗੀ ਵਿਚ ਮੈਨੂੰ ਕਦੀ ਵੀ ਜੀਉਂਦੇ ਰਹਿਣ ਦੀ ਚਾਹ ਨਹੀਂ ਹੋਈ ਪਰ ਕਰਮਾਂ ਨੂੰ ਕੋਲ ਵੇਖ ਕੇ ਮੇਰਾ ਮਰਨ ਤੇ ਦਿਲ ਨਹੀਂ ਕਰਦਾ-ਹੁਣ ਜੀਵਨ ! ਮੈਨੂੰ ਮੌਤ ਤੋਂ ਡਰ ਲਗਦਾ ਹੈ ਪਰ ਦੋਸਤ ! ਮੌਤ ਤੋਂ ਕੋਈ ਨਹੀਂ ਬਚਿਆ-ਮੈਂ ਵੀ ਉਸ ਦੀਆਂ ਅੱਖਾਂ ਵਿਚ ਘਟਾ ਨਹੀਂ ਪਾ ਸਕਦਾ-ਅਛਾ ਜੀਵਨ ! ਆਪਣੇ ਮਿਤ੍ਰ ਦਾ ਇਕ ਕਿਹਾ ਜਰੂਰ ਮੰਨੀ ਕਿ ਆਪਣੇ ਸਰੀਰ ਉਤੇ ਕਦੀ ਮਾਨ ਨਾ ਕਰੀਂ ਪਤਾ ਨਹੀਂ ਕਦ ਇਹ ਆਪਣਾ ਆਪ ਛੜ ਦੇਵੇ BO ਮੈਂ ਇਸ ਚਿਠੀ ਦਾ ਉਸ ਨੂੰ ਕੋਈ ਉਤਰ ਨਾ ਘੱਲਿਆ-ਪਰ ਹੁਣ ਭੁਲੀ ਹੋਈ ਕਰਮਾਂ ਦਿਨ ਰਾਤ ਮੇਰੇ ਖਿਆਲਾਂ ਵਿਚ ਰਹਿ ਕੇ ਮੇਰੇ ਦਿਲ ਨੂੰ ਤੜਫਾਉਣ ਲਗੀ । ਜਿੰਨਾ ਉਸ ਨੂੰ ਭੁਲਣ ਦਾ ਯਤਨ ਕਰਦਾ ਉਨੀ ਹੀ ਉਹ ਯਾਦ ਆਉਂਦੀ। ਉਹ ਭੁੱਲ ਜਾਂਦੀ ਮੈਨੂੰ ਪਰ ਜੇ ਉਸ ਦਾ ਵਿਆਹ ਹੋਰ ਕਿਸੇ ਨਾਲ ਹੋਇਆ ਹੁੰਦਾ। ਪਰ ਹੁਣ ਉਹ ਨਰੇਸ਼ ਦੀ ਪਤਨੀ ਹੈ—ਇਹ ਗਲ ਮੇਰੇ ਹਿਰਦੇ ਵਿਚ ਸੂਲਾਂ ਵਾਂਗ ਚੁਭਦੀ।ਨਰੇਸ਼ ਤਾਂ ਥੋੜੇ ਦਿਨਾਂ ਵਿਚ ਮਰ ਜਾਵੇਗਾ। ਪਰ ਇਨ੍ਹਾਂ ਥੋੜੇ ਦਿਨਾਂ ਵਾਸਤੇ... ਉਸ ਨੇ ਮੇਰੇ ਦਿਲ ਵਿਚ ਕਿਉਂ ਅੱਗ ਲਾ ਦਿਤੀ, ਸਦਾ ਲਈ। ਕਦੀ ਖਿਆਲ ਆਉਂਦਾ, ਕਿ ਦੇਸ਼ ਵਿਚ ਜਾ ਕੇ ਵੇਖ ਆਵਾਂ ਕਿ ਉਹ ਧਨ ਦੀ ਲੋਭੀ ਕਰਮਾਂ ਰੋਗੀ ਪਤੀ ਨਾਲ ਕਿਵੇਂ ਕਟ ਰਹੀ ਹੈ। ਪਰ ਨਹੀਂ...ਮੈਂ ਉਵੇਂ ਹੀ ਉਸ ਤੜਪ ਨੂੰ ਦਿਲ ਵਿਚ ਲਈ ਬਰਮਾਂ ਵਿਚ ਹੀ ਟਿਕਿਆ ਰਿਹਾ।