ਪੰਨਾ:ਦੁਖੀ ਜਵਾਨੀਆਂ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

= ਤੂੰ ਬਲੀਦਾਨ ਦੁਖੀ ਜਵਾਨੀਆਂ ਦਲ ਦਾ vvv ਇਕ ਦਿਨ ਡਾਕੀਏ ਨੇ ਇਕ ਬਹੁਤ ਵਡਾ ਰਜਿਸਟੀ ਹੋਇਆ ੨ ਲਫ਼ਾਫ਼ਾ ਮੈਨੂੰ ਆਣ ਦਿਤਾ। ਲਫ਼ਾਫ਼ੇ ਉਤੋਂ ਪਤਾ ਪੜਦਿਆਂ ਹੋਇਆਂ ਮੈਂ ਨਰੇਸ਼ ਦੀ ਲੇਖਣੀ ਪਛਾਣ ਲੀਤੀ । ਹੈਰਾਨੀ ਅਤੇ ਉਤਸ਼ਾਹ ਨਾਲ ਇਹ ਸੋਚਦਿਆਂ ਹੋਇਆਂ ਕਿ ਵੇਖਾਂ ਹੁਣ ਉਸ ਨੇ ਕੀ ਚਾਲ ਚਲੀ ਹੈ, ਮੈਂ ਲਫ਼ਾਫਾ ਖੋਹਲਿਆ। ਬਹੁਤ ਸਾਰੇ ਅਸ਼ਟਾਮਾਂ ਦੇ ਨਾਲ ਪਿੰਨ ਕੀਤੀ ਹੋਈ ਚਿਠੀ ਮੈਂ ਪੜਨੀ ਸ਼ੁਰੂ ਕੀਤੀ- 9 ਜੀਵਨ ! ਨਮੱਸਤੇ, ਹਾਂ ਦੋਸਤ ਨਮੱਸਤੇ। ਮੈਂ ਸਚਮੁਚ ਹੀ ਮਨੁਸ਼-ਪਸ਼ੂ ਹਾਂ, ਏਸੇ ਲਈ ਸ਼ਾਇਦ ਹੁਣ ਮੇਰਾ ਸੰਬੰਧ ਏਸ ਦੁਨੀਆਂ ਨਾਲੋਂ ਟੁਟ ਰਿਹਾ ਹੈ । ਜਿਸ ਵੇਲੇ ਤੂੰ ਮੇਰੀ ਇਹ ਪਤਰਕਾ ਪੜ੍ਹ ਰਿਹਾ ਹੋਵੇਂਗਾ। ਮੈਂ ਤੇਰੇ ਤੋਂ ਬਹੁਤ ਦੂਰ... ਜਿਥੋਂ ਕਦੀ ਕੋਈ ਮੁੜਿਆ ਨਹੀਂ, ਪਹੁੰਚ ਚੁਕਾ ਹੋਵਾਂਗਾ। ਕਰਮਾਂ ਨਾਲ ਦਿਲੋਂ ਪਿਆਰ ਕਰਦਾ ਸੈਂ, ਮੈਨੂੰ ਤੂੰ ਇਵੇਂ ਹੀ ਦਸਿਆ ਸੀ ਅਰ ਮੈਂ ਜਾਣਦਾ ਹਾਂ ਕਿ ਕਰਮਾਂ ਵੀ ਤੈਨੂੰ ਚਾਹੁੰਦੀ ਸੀ, ਪਰ ਤੂੰ ਉਸ ਫੁਲ ਨੂੰ ਗਰੀਬ ਹਥਾਂ ਨਾਲ ਫੜ ਨਹੀਂ ਮੈਂ ਸਕਿਆ। ਏਸੇ ਲਈ ਤੇਰੇ ਲਈ ਹਾਂ ਦੋਸਤ ਸਚ ਜਾਣੀਂ ਕੇਵਲ ਤੇਰੇ ਲਈ, ਮੈਂ ਉਸ ਫੁਲ ਨੂੰ ਤੋੜ ਲੀਤਾ । ਮੈਂ ਜਾਣਦਾ ਹਾਂ...ਤੂੰ ਆਪਣੇ ਮੂੰ ਹੋਂ ਵੀ ਕਿਹਾ ਸੀ ਕਿ ਤੈਨੂੰ ਵਿਧਵਾ ਵਿਆਹ ਵਿਚ ਕੋਈ ਇਤਰਾਜ਼ ਨਹੀਂ ਹੈ । ਆ ਮਿਤ, ਹੁਣ ਦੇਸ਼ ਵੰਨੇ ਮੋੜ ਮੁਹਾਰਾਂ, ਮੇਰਾ ਕੋਈ ਨਹੀਂ ਸੀ ਹੋਰ...ਸਾਰਾ ਧਨ ਤੇਰੇ ਲਈ ਛਡੀ ਜਾ ਰਿਹਾ ਹਾਂ। ਕਾਗਜ਼ ਜ਼ਰੂਰੀ ਤੈਨੂੰ ਭੇਜ ਦਿਤੇ ਨੇ, ਕਰਮਾਂ ਨੂੰ ਵੀ ਸਭ ਕੁਝ ਦੱਸ ਦਿਤਾ ਹੈ। ਉਸ ਨੇ ਮੈਨੂੰ ਏਸ ਚਾਲ ਵਲੋਂ ਖੁਸ਼ੀ ਖੁਸ਼ੀ