ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/14

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੪)

ਮਾਰਾਂ ਓਹ ਸੀ ਨਿਤ ਖਾਂਵਦੇ। ਬਾਦਸ਼ਾਹ ਦੇਸ ਦੇ ਕਦੀ ਨਾ ਸੀ ਜਾਂਵਦੇ। ਏਹੋ ਜੇਹੇ ਕਰਦੇ ਸੀ ਨਿਤ ਕਾਰੇ ਵੇ। ਖਲੜੀ ਭਰਾਏ ਭੂਸ ਨਾਲ ਸਾਰੇ ਵੇ। ਧਾੜੇ ਸੀ ਉਹ ਦੁਲਿਆ ਵੇ ਨਿਤ ਮਾਰਦੇ। ਸੂਰਮੇ ਵੀ ਮੂਲ ਕਦੀ ਨਹੀਂ ਹਾਰਦੇ। ਫੌਜ ਨੇ ਸੀ ਘੇਰਿਆ ਆਏ ਬੰਨੇ ਚਾਰੀ ਵੇ। ਖਲੜੀ ਭਰਾਈ ਭੁਸੀ ਨਾਲ ਸਾਰੀ ਵੇ। ਪਕੜ ਕੇ ਤੇ ਲੈਗੇ ਵਿਚ ਲਾਹੌਰ ਵੇ। ਓਏ ਉਹਨਾਂ ਉਤੇ ਸ਼ਾਹ ਨੇ ਕੀਤਾ ਜੋਰ ਵੇ। ਕਰੇ ਕੋਈ ਮਾਮਲੇ ਦੇ ਤੁਸੀਂ ਚਾਰਾ ਵੇ। ਖਲੜੀ ਭਰਾਈ ਭੂਸ ਨਾਲ ਸਾਰੀ ਵੇ। ਬਾਦਸ਼ਾਹ ਦੇ ਤਾਈਂ ਲਗੇ ਦੇਣ ਗਾਲੀਆਂ। ਜਿਵੇਂ ਕੋਈ ਨੌਕਰਾਂ ਤੇ ਤਾੜੇ ਲਾਲੀਆਂ। ਆਵੇ ਨਾ ਕਿਸ਼ਨ ਸਿੰਘ ਸ਼ਾਹ ਦਰਬਾਰੇ ਵੇ। ਖਲੜੀ ਭਰਾਈ ਭੂਸ ਨਾਲ ਸਾਰੇ ਵੇ।

ਦੁਲੇ ਨੇ ਪੰਜ ਸੌ ਹਥਿਆਰ ਜਵਾਨਾਂ ਨੂੰ ਵੰਡਣੇ ਤੇ ਨਾਨਕਿਆਂ ਦਾ ਮਾਲ ਖੋਹ ਕੇ ਪਿੰਡ ਵਿਚ ਵੰਡਣਾ

ਦੁਲਾ ਕੁਲ ਹਥਿਆਰਾਂ ਦੀ ਕਰੇ ਗਿਣਤੀ ਹੋਇਆ ਪੰਜ ਸੌ ਪੂਰਾ ਸ਼ੁਮਾਰ ਯਾਰੋ। ਤੁਰਤ ਪੰਜ ਸੌ ਕੀਤਾ ਜਵਾਨ ਕਠਾ ਭੇਜ ਸੂਰਮੇਂ ਬਾਂਕੇ ਨਿਤਾਰ ਯਾਰੋ। ਕਰ ਦੇਵੇ ਹਥਿਆਰ ਤਕਸੀਮ ਸਾਰੇ ਆਪ ਬਣਿਆਂ ਫੌਜਦਾਰ ਯਾਰੋ। ਪਹਿਲਾਂ ਮਾਪਿਆਂ ਦੇ ਪਿੰਡ ਵਾਰ ਕਰਸਾਂ ਕਹੇ ਰਾਠਾਂ ਨੂੰ ਏਹ ਪੁਕਾਰ ਯਾਰੋ। ਫੇਰ ਹੁਕਮ ਸੁਣਾਂਵਦਾ ਸਭਨਾਂ ਨੂੰ ਤੁਸੀਂ ਤੁਰਤ ਹੋ ਜਾਓ ਤਿਆਰ ਯਾਰੋ। ਕਲ ਚੁੰਡਰਾਂ ਵਲ ਰਵਾਨ ਹੋਣਾ ਬੁਧਵਾਰ ਹੈ ਸੋਹਣਾ ਵਾਰ ਯਾਰੋ। ਝਟ ਆਇਕੇ ਰਖ ਵਿਚ ਜਮਾਂ ਹੋਣਾ ਫਿਰ ਰਾਤ ਗਈ ਇਕ ਵਾਰ ਯਾਰੋ। ਕਠੇ ਹੋਂਵਦੇ ਆਪਣੇ ਆਪ ਸਾਰੇ ਜਿਸ ਵਕਤ ਦਾ ਸੀ ਇਕਰਾਰ ਯਾਰੋ। ਹੋਸੇ ਚੁੰਡਰਾਂ ਵਲ ਨੂੰ ਰਵਾਂ ਸਾਰੇ ਅਗੇ ਲਗਿਆ ਦੁਲਾ ਸਰਦਾਰ ਯਾਰੋ। ਦੁਲਾ ਆਖਦਾ ਸਾਰਿਆਂ ਸੁਣੋਂ ਭਾਈ ਪਿਛੇ ਹਟਨਾ ਨਹੀਂ ਦਰਕਾਰ ਯਾਰੋ। ਪਹਿਲਾ ਧਾੜਾ ਜੋ ਆਵੇ ਹਥ ਸਾਡੇ ਵੰਡ ਦਿਓ ਨਾ ਰਖਣੀ ਜਗਾਤ ਯਾਰੋ। ਸਭੇ ਵਲੀ