(੧੫)
ਦੀ ਬਾਤ ਮਨਜ਼ੂਰ ਕਰਦੇ ਅਸੀਂ ਨੌਕਰ ਤੁਸੀਂ ਸਰਕਾਰ ਯਾਰੋ। ਹਦ ਚੁੰਡਰਾਂ ਦਾ ਖੰਦਾ ਨਜਰ ਆਇਆ ਅਜ ਏਸ ਦਾ ਕਰੋ ਸ਼ਿਕਾਰ ਯਾਰੋ। ਪਹਿਲੇ ਏਸ ਨੂੰ ਹਕ ਲੈ ਚਲੀਏ ਜੀ ਚਲ ਵੰਡੀਏ ਸਾਂਦਲ ਬਾਰ ਯਾਰੋ। ਖੰਦਾ ਹਕ ਕੇ ਮੁੜ ਰਵਾਂ ਹੋਏ ਮਾਲੀ ਪਿਟਿਆ ਚੰਡ ਵਾਰ ਯਾਰੋ। ਦੁਲਾ ਵਗ ਲੈ ਗਿਆ ਹੈ ਮਾਲ ਸਾਰਾ ਕਰੇ ਹਾਲ ਹੀ ਹਾਲ ਪੁਕਾਰ ਯਾਰੋ। ਕਈ ਆਖਦੇ ਉਹ ਸਾਡਾ ਭਾਨਜਾ ਹੈ ਕਰਨਾ ਮੂਲ ਨਾ ਓਸ ਤੇ ਵਾਰ ਯਾਰੋ। ਕਠਾ ਹੋਂਵਦਾ ਜੁਟ ਮੁਸ਼ਟੰਡਿਆਂ ਦਾ ਕਰਦੇ ਜਾਂਵਦੇ ਮਾਰੋ ਹੀ ਮਾਰ ਯਾਰੋ। ਧਾੜੇ ਦੇਖ ਕੇ ਦੂਲਾ ਖਲੋ ਜਾਂਦਾ ਨਾਲੇ ਬੋਲਦਾ ਖੁਦ ਲਲਕਾਰ ਯਾਰੋ। ਐਪਰ ਗੈਰ ਦਾ ਨਹੀਂ ਖਿਆਲ ਕਰਨਾ ਦੁਲਾ ਕਹੇ ਸੂਰਮਾ ਵਿਚਾਰ ਯਾਰੋ। ਜੇ ਵਿਦਾ ਹੋ ਆਏ ਹੋ ਮਾਪਿਆਂ ਤੋਂ ਹੋਣਾ ਜੰਗ ਨੂੰ ਤੁਰਤ ਤਿਆਰ ਯਾਰੋ। ਵੇਖ ਦੁਲੇ ਦੀ ਫੌਜ ਹੋਸ਼ ਉਡੇ ਮੁੜੇ ਘਰਾਂ ਨੂੰ ਹੋ ਲਚਾਰ ਯਾਰੋ। ਸਾਰੇ ਬ੍ਰਾਹਮਣਾਂ ਨਾਈਆਂ ਮਰਾਸੀਆਂ ਦਾ ਖੰਦਾ ਵੰਡਦਾ ਹੌਸਲਾ ਧਾਰ ਯਾਰੋ। ਇਕ ਇਕ ਸੀ ਦੇਂਵਦਾ ਸਭਨਾਂ ਐਪਰ ਜੇਹੜਾ ਲੁਹਾਰ ਨਜਾਰ ਯਾਰੋ। ਜੇਹੜਾ ਦੁਲੇ ਦਾ ਕੰਮ ਸੀ ਝਟ ਕਰਦਾ ਉਹਨਾਂ ਦੇਂਵਦਾ ਯਾਰ ਚਾਰ ਯਾਰੋ। ਸਭ ਖੁਸ਼ੀ ਦੇ ਨਾਲ ਦੁਆ ਕਰਦੇ ਗਏ ਘਰਾਂ ਵਲ ਸਿਧਾਰ ਯਾਰੋ। ਕਿਸ਼ਨ ਸਿੰਘ ਵਿਚ ਪਿੰਡੀ ਦੇ ਘਰੋ ਘਰੀ ਦੁਲੇ ਰਾਠ ਦੀ ਸੀ ਜੈ ਜੈ ਕਾਰ ਯਾਰੋ।
ਅਲੀ ਸੌਦਾਗਰ ਦੇ ਪੰਜ ਸੌ ਘੋੜੇ ਦੁਲੇ ਨੇ ਖੋਹ ਲੈਣੇ ਤੇ ਉਸ ਨੂੰ ਪਿੰਡ ਵਿਚੋਂ ਕਢਣਾ
ਅਗੇਂ ਹੋਰ ਧਾੜਾ ਏਸ ਨੂੰ ਪਿਆ ਆਵੇ ਜੇਹੜਾ ਘਰੀਂ ਖੁਦਾ ਪੁਚਾਇਆ ਸੀ। ਅਲੀ ਨਾਮ ਸੌਦਾਗਰ ਲਾਹੌਰ ਸੰਦਾ ਘੋੜੇ ਲੈਣ ਕੰਧਾਰ ਨੂੰ ਧਾਇਆ ਸੀ। ਘੋੜੇ ਪੰਜ ਸੌ ਖਰੀਦੇ ਉਸਨੇ ਮੋੜਾ ਫੇਰ ਲਾਹੌਰ ਨੂੰ ਪਾਇਆ ਸੀ। ਅਲੀ ਮੰਜਲ ਤੋਂ ਮੰਜਲ ਰਵਾਂ ਹੋਇਆ ਕਈ ਰੋਜ ਪਿਛੋਂ ਮੁੜ ਆਇਆ ਸੀ। ਕਹੇ ਦੁਲੇ ਨੂੰ ਰਾਹ ਦੇਖ ਆਇਆ ਡੇਰਾ ਅਜ ਤੇਰੇ ਪਾਸ ਲਾਇਆ ਸੀ। ਅਜ ਕਰਾਂ ਅਰਾਮ ਬੇਖੌਫ ਇਥੇ ਮੈਨੂੰ