ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/20

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੦)

ਬੋਦੀਆਂ ਬਥੇਰਾ ਰੋਲਾਇਆ। ਰੋਂਦਾ ਹੈ ਜਰੋ ਜਾਰ ਹਾਇ ਦੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ। ਦੇ ਧਨ ਮੇਰਾ ਮੈਂ ਬੁਖਾਰੇ ਜਾਵਣਾ। ਕਰਕੇ ਬਿਉਪਾਰ ਫਿਰ ਏਥੇ ਆਵਣਾ। ਪਿੰਡੀ ਆ ਕੇ ਜਾਣਾ ਮੇਰੇ ਸਿਰ ਝੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ। ਮੇਰੇ ਨਾਲ ਵੈਰ ਤੇਰਾ ਈ ਕਦੋਂ ਕੁ ਦਾ। ਕਢਿਆ ਤੂੰ ਖਵਰੇ ਜਿਹੜਾ ਈ ਚਰੋਕਣਾ। ਪਿਟ ਪਿਟ ਅਖੀਆਂ ਤੋਂ ਨੀਰ ਡੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ। ਕਿਸ ਗਲੋਂ ਦੁਲਿਆ ਤੂੰ ਮੈਨੂੰ ਲੁਟਿਆ। ਹਾਲ ਨਾ ਕਦੇ ਮੈਂ ਤੇਰੇ ਉਤੇ ਸੁਟਿਆ। ਤੇਰਾ ਇਹ ਜਵਾਨੀ ਵਾਲਾ ਬਾਗ ਫਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ। ਚੰਗੀ ਕਰੇਂ ਮੇਰਾ ਧਨ ਮੋੜਦੇ। ਨਹੀਂ ਤਾਂ ਤੇਰਾ ਕੌੜਮਾਂ ਕਬੀਲਾ ਰੋੜ ਦੇ। ਕਾਲ ਦਾ ਨਗਾਰਾ ਤੇਰੇ ਸਿਰ ਝੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ। ਕਰਾਂ ਜਾ ਪੁਕਾਰ ਲਾਹੌਰ ਜਾਇਕੇ। ਫੌਜਾਂ ਤੈਨੂੰ ਬੰਨ ਲੈਣ ਇਥੇ ਆਇਕੇ। ਨਿਤ ਤੂੰ ਕਿਸ਼ਨ ਸਿੰਘ ਫਿਰੇਂ ਡੁਲਿਆ। ਅਕਬਰ ਬਾਦਸ਼ਾਹ ਹੈ ਤੈਨੂੰ ਭੁਲਿਆ।

ਜਵਾਬ ਦੁਲੇ ਦਾ ਮੇਦੇ ਨੂੰ॥ ਕੋਰੜਾ ਛੰਦ॥

ਮੇਦੇ ਨੇ ਸੁਨਾਈਆਂ ਦੁਲੇ ਤਾਈਂ ਬਾਣੀਆਂ। ਤੁਰਤ ਨਿਕਾਲੇ ਦੁਲਾ ਤੀਰ ਕਾਨੀਆਂ। ਮੁੰਨੀ ਦਾੜੀ ਮੁਛਾਂ ਨਾਲੇ ਹੋਰ ਮੁਨਾਂਵਦਾ। ਜਿਹੜਾ ਕਿਹੜਾ ਸਾਲਾ ਬਾਦਸ਼ਾਹ ਦਾ ਆਂਵਦਾ। ਘਲਦੇ ਸਤਾਬੀ ਬਾਦਸ਼ਾਹ ਨੂੰ ਜਾਇਕੇ। ਬੰਨ ਲਵੇ ਦੁਲੇ ਨੂੰ ਸਤਾਬੀ ਆਇਕੇ। ਲਾਵੀਂ ਜਾ ਕੇ ਜੋਰ ਸਾਰਾ ਮਨ ਭਾਉਂਦਾ। ਜਿਹੜਾ ਕਿਹਾ ਸਾਲਾ ਬਾਦਸ਼ਾਹ ਦਾ ਆਂਵਦਾ। ਉਠ ਜਾ ਸ਼ਤਾਬੀ ਜੇ ਤੂੰ ਜਾਨ ਲੋੜਦਾ। ਹਡੀ ਹਰੀ ਤੇਰੀ ਨਹੀਂ ਤੇ ਅਜ ਤੋੜਦਾ। ਕਿਸ ਲਈ ਬਾਦਸ਼ਾਹ ਨੂੰ ਨਹੀਂ ਲਿਆਂਵਦਾ। ਜਿਹੜਾ ਕਿਹੜਾ ਸਾਲਾ ਬਾਦਸ਼ਾਹ ਦਾ ਆਂਵਦਾ। ਸਾਡੇ ਵਲ ਨਜ਼ਰਾਂ ਕਰੇਂਦਾ ਮੈਲੀਆਂ। ਏਥੇ ਆਕੇ ਮੇਰੇ ਕੋਲੋਂ ਮੰਗੇ ਥੈਲੀਆਂ। ਭਾਲੀ