(੧੯)
ਜਾਏ ਮਿਲਾਪ ਕੀਤਾ ਖੁਸ਼ੀ ਹੋਏ ਮਿਲਦੇ ਦਮ ਦਮ ਬੇਲੀ। ਮੇਦਾ ਆਖਦਾ ਕਟਨੀ ਰਾਤ ਏਥੇ ਦੁਲਾ ਬੋਲਦਾ ਜਮ ਜਮ ਬੇਲੀ। ਖਤਰਾ ਖੌਫ ਨਾ ਦਿਲ ਵਿਚ ਕਰਨਾ ਕਿਸੇ ਗਲ ਨਹੀਂ ਦਮ ਬੇਲੀ। ਕੀਤੀ ਟਹਿਲ ਤਵਾਜਿਆ ਬਹੁਤ ਸਾਰੀ ਦੇਵੇ ਬਿਸਤਰੇ ਬਹੁਤ ਹੀ ਤੁਮ ਬੇਲੀ। ਸਾਰੇ ਪਏ ਅਰਾਮ ਬੇਖਰ ਹੋ ਕੇ ਦੁਲਾ ਧਨ ਸਾਰਾ ਕਰੇ ਜੰਮ ਬੇਲੀ। ਧਨ ਵਿਚ ਖਜਾਨੇ ਦੇ ਜਮਾ ਕਰੇ ਦੁਲਾ ਹੋ ਗਿਆ ਤੁਰਤ ਬੇਗਮ ਬੇਲੀ। ਨਾਲੇ ਖਰਚਾਂ ਕੁਲ ਛਪਾਈਆਂ ਸੀ ਨਿਕਲ ਸਕੇ ਨਾ ਖੋਜ ਪਸਮ ਬੇਲੀ। ਸੁਭਾ ਸਾਰ ਹੋਈ ਉਠ ਕਹੇ ਮੇਦਾ ਵਾਹ ਦੁਲਿਆ ਨਿਤ ਜਮ ਜਮ ਬੇਲੀ। ਤੇਰੀ ਜਗਾ ਤੇ ਬਹੁਤ ਅਰਾਮ ਕੀਤਾ ਦਿਲੋਂ ਟਾਲ ਕੇ ਕੁਲ ਭਰਮ ਬੇਲੀ। ਹੁਣ ਟੋਰ ਸਾਨੂੰ ਸਾਡਾ ਪੰਧ ਲੰਮਾ ਹੋਣ ਜਰਾ ਨਾ ਬਲਮ ਬੇਲੀ। ਦਿਓ ਮਾਲ ਸਾਡਾ ਤੋਹੈ ਖੁਸ਼ੀ ਹੋ ਕੇ ਝਟ ਆਵੇ ਫਿਰ ਹਮ ਬੇਲੀ। ਜਦੋਂ ਕਢ ਨਫਾ ਮੁੜ ਘਰ ਆਵਾਂਗੇ ਮੁੜ ਪਿੰਡ ਵਿਚ ਬਲਮ ਬੇਲੀ। ਦੁਲਾ ਆਖਦਾ ਟੁਰੋ ਸ਼ਤਾਬ ਸ਼ਾਹ ਜੀ ਅਸੀਂ ਰਖਦੇ ਮੂਲ ਨਾ ਥਮ ਬੇਲੀ। ਐਪਰ ਮਾਲ ਕੈਸਾ ਸਾਥੋਂ ਮੰਗਦੇ ਹੋ ਕੇਹੜੀ ਵੇਚੀ ਸੀ ਏਥੇ ਗੰਦਮ ਬੇਲੀ। ਜਾਂ ਕੋਈ ਬਹੀ ਹਿਸਾਬ ਨੇ ਨਾਲ ਸਾਡੇ ਜਿਹੜੇ ਲਭ ਤੈ ਕਰੇ ਤਵੰਮ ਬੇਲੀ। ਮੇਦਾ ਆਖਦਾ ਕੂਕ ਕੇ ਦੁਲਿਆ ਵੇ ਖਾਹ ਮਾਰ ਜਾ ਕੇ ਪਵੇ ਕੰਮ ਬੇਲੀ। ਕਰੇਂ ਠਗੀਆਂ ਕੰਮ ਹਰਾਮੀਆਂ ਦੇ ਅਕਬਰ ਨਜ਼ਰ ਨਾ ਆਂਵਦਾ ਜਮ ਬੇਲੀ। ਬਾਪ ਦਾਦਿਆਂ ਨਾਲ ਜੋਏਂ ਕੀਤੀ ਨਾਲ ਭੂਸ ਭਰੇ ਤੇਰਾ ਚੰਮ ਬੇਲੀ। ਮੇਦਾ ਮੁਖ ਦੀ ਬਾਪ ਏਹ ਬੋਲਿਆ ਜਾਂ ਦਾੜੀ ਮੁਛ ਕਟੀ ਇਕ ਦਮ ਬੇਲੀ। ਨਾਲੇ ਆਖਦਾ ਜੋਰ ਲਗਾਇ ਸਾਰਾ ਦਿਲ ਮੂਲ ਨਾ ਰਖੇ ਭਰਮ ਬੇਲੀ। ਕਿਸ਼ਨ ਸਿੰਘ ਤੂੰ ਬੋਲ ਨੂੰ ਕਰ ਪੂਰਾ ਜੇਕਰ ਤੈਨੂੰ ਹੈ ਕੁਝ ਸ਼ਰਮ ਬੇਲੀ।
ਮੇਦੇ ਨੇ ਦੁਲੇ ਨੂੰ ਅਕਬਰ ਬਾਦਸ਼ਾਹ ਦਾ ਡਰ ਦੇਣਾ
ਕੋਰੜਾ ਛੰਦ॥ ਧਨ ਜਦੋਂ ਮੇਦੇ ਦਾ ਸਾਰਾ ਖੋਹ ਲਿਆ। ਪਿਟ ਪਿਟ