ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/18

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੮)

ਅਕਬਰ ਬਾਦਸ਼ਾਹ ਕੋਲ ਅਲੀ ਨੇ ਸ਼ਿਕਾਇਤ ਕਰਨੀ ਅਤੇ ਸੇਖੋ ਨੇ ਸਿਫਾਰਸ਼ ਕਰਨੀ ਦੁਲੇ ਦੀ

ਅਲੀ ਵਿਚ ਲਾਹੌਰ ਦੇ ਜਾਇਕੇ ਤੇ ਦੂਰੋਂ ਹਾਲ ਹੀ ਹਾਲ ਪੁਕਾਰਦਾ ਹੈ। ਹਾਇ ਬਾਦਸ਼ਾਹ ਸੁਣੀ ਫਰਿਆਦ ਮੇਰੀ ਅਲੀ ਪਿਟਦਾ ਮਥਾ ਪਟਕਾਰਦਾ ਹੈ। ਦੁਲਾ ਲੁਟਦਾ ਰਾਹੀਆਂ ਪਾਂਧੀਆਂ ਨੂੰ ਨਾਲੇ ਲੁਟਦਾ ਤੇ ਨਾਲੇ ਮਾਰਦਾ ਹੈ। ਪੈਦਾ ਪਿੰਡੀ 'ਚ ਆਫਤਾਬ ਹੋਇਆ ਜਿਹੜਾ ਨਿਤ ਹੀ ਖੂਨ ਗੁਜਾਰਦਾ ਹੈ। ਪਿੰਡੀ ਵਿਚ ਓਹ ਬਾਦਸ਼ਾਹ ਹੋਏ ਬੈਠਾ ਦਿਲ ਰਤੀ ਨਾ ਖੌਫ ਸਰਕਾਰ ਦਾ ਹੈ।

ਸੁਣੀ ਸ਼ਾਹ ਨੇ ਜਾਂ ਫਰਿਆਦ ਉਸ ਦੀ ਗੁਸਾ ਦਿਲ ਦੇ ਵਿਚ ਉਹ ਧਾਰਦਾ ਹੈ। ਕੋਲੋਂ ਉਠ ਸ਼ਹਿਜ਼ਾਦੇ ਨੇ ਅਰਜ਼ ਕੀਤੀ ਇਵੇਂ ਕੂੜ ਸ਼ਾਹ ਏਹ ਮਾਰਦਾ ਹੈ। ਜਦੋਂ ਸੇਖੋਂ ਦੀ ਸ਼ਾਹ ਨੇ ਗਲ ਸੁਣੀ ਫੇਰ ਦਿਲ ਤੋਂ ਗੁਸੇ ਨੂੰ ਮਾਰਦਾ ਹੈ। ਤਰਫ ਅਲੀ ਦੇ ਕੁਝ ਨਾ ਗੌਰ ਕੀਤਾ ਦਿਲੋਂ ਸਮਝਿਆ ਝਖ ਇਹ ਮਾਰਦਾ ਹੈ। ਅਲੀ ਵੈਹਮ ਦੇ ਗਮ ਥੀਂ ਹੋਇਆ ਪੀਲਾ ਜਿਵੇਂ ਹੋਂਵਦਾ ਰੰਗ ਵਸਾਰ ਦਾ ਹੈ। ਕਿਸ਼ਨ ਸਿੰਘ ਕੀ ਕਿਸੇ ਨੂੰ ਦੋਸ ਦੇਣਾ ਧੁਰੋਂ ਲਿਖੀ ਨੂੰ ਕੌਣ ਜੋ ਟਾਰਦਾ ਹੈ।

ਧਨ ਦੀਆਂ ਲਦੀਆਂ ਹੋਈਆਂ ਖਚਰਾਂ ਮੇਦੇ ਸ਼ਾਹੂਕਾਰ ਦੀਆਂ ਦੁਲੇ ਨੇ ਲੁਟ ਲਈਆਂ ਜਗ ਵਿਚ ਸ਼ੋਰ ਮਚਣਾ

ਸ਼ਾਹੂਕਾਰ ਹੋਸੀ ਲਾਹੌਰ ਅੰਦਰ ਨਿਤ ਕਰੇ ਬਿਉਪਾਰ ਦਾ ਕੰਮ ਬੇਲੀ। ਧਨ ਮਾਲ ਦੀ ਕੋਈ ਪਰਵਾਹ ਨਾਹੀ ਜਿਸੀ ਬਾਤ ਦਾ ਰਤੀ ਨਾ ਗਮ ਬੇਲੀ। ਦਿਲ ਵਿਚ ਨਿਸਚਾ ਇਹ ਧਾਰ ਲੀਤਾ ਲਦੇ ਖਚਰਾਂ ਧਨ ਦੀ ਦਮ ਬੇਲੀ। ਕੀਤੀ ਮੇਦੇ ਨੇ ਇਹ ਦਲੀਲ ਯਾਰੋ ਮੁੜਨਾ ਤਦੋਂ ਜਾਂ ਹੋਵਨਾ ਤਮ ਬੇਲੀ। ਪੈਹਲੀ ਮੰਜਲ ਨਾ ਦੂਰ ਦੀ ਵਾਟ ਕਰਨੀ ਅਜ ਵਿਚ ਪਿੰਡੀ ਲੈ ਦਮ ਬੇਲੀ। ਪਹਿਲੀ ਰਾਤ ਅਰਾਮ ਦੇ ਨਾਲ ਕਟੀ ਜੋ ਕਦੀ ਨਾ ਹੋਣ ਫੇਰ ਅਮਲ ਬੇਲੀ। ਤੁਰੇ ਸ਼ਾਮੀਂ ਤੇ ਰਾਤ ਨੂੰ ਗਏ ਪਿੰਡੀ ਮੇਦਾ ਜਾਂਵਦਾ ਈ ਛਪਾਂ ਛਪ ਬੇਲੀ। ਨਾਲੇ ਦਿਨ ਦੇ