(੧੭)
ਸਾਜ ਤੇ ਸਮਾਨ ਸਾਰਾ ਸਾਨੂੰ ਮੋੜ ਦੇ। ਹਾਲ ਜੋ ਮੈਂ ਸ਼ਾਹ ਨੂੰ ਸੁਨਾਏ ਛਡਿਆ। ਅਕਬਰ ਸ਼ਾਹ ਤੂੰ ਭੁਲਾਏ ਛਡਿਆ। ਪਹਿਲੇ ਜਿਵੇਂ ਕੀਤੀਆਂ ਸੀ ਖੂਬ ਖਾਤਰਾਂ। ਫੇਰ ਕਿਉਂ ਲਾਈਆਂ ਸਾਡੇ ਉਤੇ ਕਾਤਰਾਂ। ਦਿਲ ਸਾਰਾ ਸਾਡਾ ਤੈਂ ਖਪਾਏ ਗਡਿਆ। ਅਕਬਰ ਸ਼ਾਹ ਨੇ ਭੁਲਾਏ ਛਡਿਆ। ਕਿਉਂ ਨ ਦੁਲਿਆ ਤੂੰ ਸਾਡੇ ਘੋੜੇ ਮੋੜਦਾ। ਨਾਲ ਬਾਦਸ਼ਾਹ ਦੇ ਤੂੰ ਮਥਾ ਜੋੜਦਾ। ਅਜ ਕਲ ਜ਼ਿਮੀਂ ਵਿਚ ਜਾਵੇਂ ਗਡਿਆ। ਅਕਬਰ ਸ਼ਾਹ ਨੂੰ ਭੁਲਾਏ ਛਡਿਆ। ਬਾਰ ਬਾਰ ਤੇਰੇ ਅਗੇ ਹਥ ਜੋੜਦਾ। ਦੁਲਿਆ ਤੂੰ ਜਾਨ ਜੇ ਭਲਾ ਲੋੜਦਾ। ਕਿਸ਼ਨ ਸਿੰਘ ਤੈਨੂੰ ਮੈਂ ਸੁਨਾਏ ਛਡਿਆ। ਅਕਬਰ ਸ਼ਾਹ ਤੂੰ ਭਲਾਏ ਛਡਿਆ।
ਦੁਲੇ ਦਾ ਜਵਾਬ ਦੇਣਾ॥ ਕੋਰੜਾ ਛੰਦ॥
ਅਕਬਰ ਬਾਦਸ਼ਾਹ ਤੋਂ ਮੈਂ ਨਹੀਂ ਡਰਦਾ। ਬਦੀਆਂ ਸੁਦਾਗਰਾ ਮੈਂ ਨਹੀਂ ਕਰਦਾ। ਸ਼ਾਹ ਨੂੰ ਸੁਨਾਈਂ ਲਾਹੌਰ ਜਾਇਕੇ। ਫੜੇ ਬਾਦਸ਼ਾਹ ਮੈਨੂੰ ਸਤਾਬੀ ਆਇਕੇ। ਲਾ ਲੈ ਜ਼ੋਰ ਜਿਹੜਾ ਤੇਰੇ ਪਾਸੋਂ ਲਗਦਾ। ਆਖੀਂ ਦੁਲਾ ਧਾੜਵੀ ਜਹਾਨ ਠਗਦਾ। ਜਾਵੇਂ ਅਜ ਮੇਰੇ ਪਾਸੋਂ ਧਕੇ ਖਾਇਕੇ। ਫੜੇ ਬਾਦਸ਼ਾਹ ਮੈਨੂੰ ਸਤਾਬੀ ਆਇਕੇ। ਉਠ ਜਾ ਸਤਾਬੀ ਨਹੀਂ ਤਾਂ ਸਿਰ ਵਢਦਾ। ਜੀਂਵਦਾ ਮੈਂ ਤੈਨੂੰ ਹੁਣ ਨਹੀਂ ਛਡਦਾ। ਕੈਦ ਤੈਨੂੰ ਕਰਾਂ ਮੈਂ ਜੰਜੀਰ ਪਾਇਕੇ। ਫੜੇ ਮੈਨੂੰ ਬਾਦਸ਼ਾਹ ਸਤਾਬੀ ਆਇਕੇ। ਪੰਜ ਸਤ ਕਸਕੇ ਚਪੇੜਾਂ ਮਾਰਦਾ। ਖੜਾ ਏਥੇ ਕਾਸ ਨੂੰ ਦਲੀਲਾਂ ਧਾਰਦਾ। ਜਾ ਤੂੰ ਲਾਹੌਰ ਵਿਚ ਅਜ ਧਾਇਕੇ। ਫੜੇ ਮੈਨੂੰ ਬਾਦਸ਼ਾਹ ਸਤਾਬੀ ਆਇਕੇ। ਸਾਡੇ ਪਾਸ ਸ਼ਾਹ ਦਾ ਤੂੰ ਜ਼ੋਰ ਦਸਦਾ। ਜਾਨ ਤੂੰ ਬਚਾ ਕੇ ਏਥੋਂ ਨਹੀਂ ਨਸਦਾ। ਏਹੋ ਗਲ ਤੈਨੂੰ ਆਖਦਾ ਸੁਨਾਇਕੇ। ਫੜ ਮੈਨੂੰ ਬਾਦਸ਼ਾਹ ਸਤਾਬੀ ਆਇਕੇ। ਧਕੇ ਦੇ ਅਲੀ ਪਿੰਡੀ ਵਿਚੋਂ ਕਢਦਾ। ਵਾਸਤੇ ਜਾਂ ਪਾਏ ਓਹਨੂੰ ਤਦੋਂ ਛਡਦਾ। ਜਾਵੀਂ ਤੂੰ ਕਿਸ਼ਨ ਸਿੰਘ ਪੈਰ ਚਾਇਕੇ। ਫੜੇ ਮੈਨੂੰ ਬਾਦਸ਼ਾਹ ਸਤਾਬੀ ਆਇਕੇ।