(੩੧)
ਬਾਦਸ਼ਾਹ ਨੇ ਬੀਰਬਲ ਨੂੰ ਲੈ ਕੇ ਆਪ ਪਿੰਡੀ ਵਲ ਜਾਣ ਤੇ ਦੁਲੇ ਦਾ ਹਾਲ ਦੇਖਣਾ ਤੇ ਦਾੜੀ ਮੁਛ ਕਟਾ ਕੇ ਵਾਪਸ ਲਾਹੌਰ ਆਉਣਾ
ਇਕ ਰੋਜ਼ ਬਹਾਨੇ ਸ਼ਿਕਾਰ ਕਰਨ ਸਾਂਦਲ ਬਾਰ ਨੂੰ ਬਾਦਸ਼ਾਹ ਧਾਂਵਦਾ ਜੇ। ਬੀਰਬਲ ਵਜੀਰ ਨੂੰ ਨਾਲ ਲੈ ਕੇ ਹੋਰ ਕਿਸੇ ਨੂੰ ਨਾਹੀਂ ਸੁਣਾਂਵਦਾ ਜੇ। ਜਦੋਂ ਪਿੰਡੀ ਦੀ ਹਦ ਵਿਚ ਜਾ ਵੜਿਆ ਜੋੜਾ ਹਰਨਾਂ ਦਾ ਨਜ਼ਰ ਵਿਚ ਆਂਵਦਾ ਜੇ। ਸਿਰ ਇਹਨਾਂ ਦੇ ਸੋਹਨ ਲੰਗੋਟੀਆਂ ਸਨ ਘੋੜਾ ਇਹਨਾਂ ਦੇ ਨਜ਼ਰ ਲਗਾਂਵਦਾ ਜੇ। ਪਿਛੇ ਹਰਨਾ ਦੇ ਸਣੇ ਵਜੀਰ ਲਗਾ ਵਿਚ ਦੁਲੇ ਦੇ ਬਾਗ ਦੇ ਜਾਂਵਦਾ ਜੇ। ਅਗੋਂ ਦੇਖ ਕੇ ਮਾਲੀ ਅਵਾਜ ਕਰਦਾ ਮਿਰਗ ਦੁਲੇ ਦਾ ਆਖ ਬਤਾਂਵਦਾ ਜੇ। ਮਾਲੀ ਦਸ ਕੇ ਤੈਹ ਹਰਨੋਟੀਆਂ ਦਾ ਦੇਖ ਆਬਰੂ ਸੀਸ ਨਿਵਾਂਵਦਾ ਜੇ। ਇਨੇ ਚਿਰ ਨੂੰ ਦੁਲਾ ਭੀ ਛੇੜ ਘੋੜਾ ਪਿੰਡੋਂ ਤਰਫ ਬਗੀਚੇ ਸਧਾਂਵਦਾ ਜੇ। ਦੇਖ ਉਸ ਬਾਦਸ਼ਾਹ ਕੰਬ ਗਿਆ ਐਪਰ ਬੀਰਬਲ ਬਨਤ ਬਤਾਂਵਦਾ ਜੇ। ਪਲਿਓਂ ਖਬਿਓਂ ਤੁਰਤ ਨਿਕਾਲ ਸੰਦਲ ਉਤੇ ਇਟ ਦੇ ਹੈਸੀ ਘਸਾਂਵਦਾ ਜੇ। ਝਟ ਪਟ ਹੀ ਤਿਲਕ ਲਗਾਇਕੇ ਤੇ ਰੂਪ ਭਟ ਦਾ ਚਾ ਬਨਾਂਵਦਾਂ ਜੇ। ਦੁਲਾ ਬਾਗ ਦੇ ਵਿਚ ਆਣ ਵੜਿਆ ਬੀਰਬਲ ਸੀਸ ਨਵਾਂਵਦਾ ਜੇ। ਦੁਲਾ ਆਖਦਾ ਬੋਲੋ ਕਬਿਤ ਮੇਰਾ ਬੀਰਬਲ ਸਰਸਵਤੀ ਧਿਆਂਵਦਾ ਜੇ। ਧਨਾ ਧੰਨ ਹੀ ਧੰਨ ਏ ਹਲਾ ਕੇ ਤੇ ਛੰਦ ਬਿੰਦਓਂ ਖੂਬ ਸੁਣਾਂਵਦਾ ਜੇ। ਨਾਲ ਗਏ ਸੀ ਦੁਲੇ ਦੇ ਬਾਪ ਦਾਦੇ ਸਿਫਤ ਉਹਨਾਂ ਦੀ ਬਹੁਤ ਦੁਰਾਂਵਦਾ ਜੇ। ਦੁਲੇ ਸੁਣੀ ਤਾਰੀਫ ਆਨੰਦ ਹੋਇਆ ਤੁਰਤ ਜਾ ਕੇ ਦਾਨ ਦਲਾਂਵਦਾ ਜੇ। ਦੋਨੋਂ ਦਾਨ ਪਾ ਕੇ ਦਾਨ ਰਵਾਂ ਹੋਏ ਸਚ ਸਦ ਕੇ ਸ਼ਾਹ ਨੂੰ ਠਹਿਰਾਂਵਦਾ ਜੇ। ਕਰਕੇ ਨਾਲ ਵਜੀਰ ਸਲਾਹ ਏਥੇ ਫਿਰ ਘੋੜੇ ਦੀ ਦੁਮ ਕਟਾਂਵਦਾ ਜੇ। ਨਾਲੇ ਕੰਨ ਭੀ ਉਸਦੇ ਕਟ ਦਿਤੇ ਫਿਰ ਪਿਛਾਂਹ ਨੂੰ ਮੋੜ ਬੁਲਾਂਵਦਾ ਜੇ। ਇਕੋ ਪਲ ਦੇ ਵਿਚ ਪਤੰਗ ਵਾਂਗੂ ਹਾਲ ਦੁਲਾ ਨੂੰ ਜਾ ਦਿਖਾਂਵਦਾ ਜੇ। ਦੁਲਾ ਦੇਖ ਕੇ ਘੋੜੇ ਦਾ ਹਾਲ ਐਸਾ ਨਾਲ