ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਗੁਸੇ ਦੇ ਲਾਲ ਹੋ ਜਾਂਵਦਾ ਜੇ। ਝਟ ਲਖੀ ਤੇ ਤਾਂ ਮਰਾ ਪਾਇਕੇ ਤੇ ਉਹਨੂੰ ਹਵਾ ਦੇ ਵਾਂਗ ਉਡਾਂਵਦਾ ਜੇ। ਹਦ ਪੈਸੀ ਖੁਸ਼ੀ ਦੇ ਨਾਲ ਜਾਂਦੇ ਦੁਲਾ ਸ਼ੇਰ ਦੇ ਵਾਂਗ ਘੇਰਾ ਪਾਂਵਦਾ ਜੇ। ਮਾਰੇ ਖੌਫ ਦੇ ਦੋਨੋਂ ਖਲੋ ਗਏ ਅਗੋਂ ਸਾਂਗ ਨੂੰ ਚਾ ਚਮਕਾਂਵਦਾ ਜੇ। ਤੁਰਤ ਕਟ ਦੋਹਾਂ ਦੀ ਮੁਛ ਦਾੜੀ ਮੂੰਹੋਂ ਬੋਲ ਕੇ ਸਾਨ ਲਗਾਂਵਦਾ ਜੇ। ਕਿਸ਼ਨ ਸਿੰਘ ਮੈਂ ਆਖ ਸੁਣਾਂਵਦਾ ਹਾਂ ਚਾੜ ਫੌਜ ਹਯਾ ਜੋ ਆਂਵਦਾ ਜੇ।

ਬਾਦਸ਼ਾਹ ਨੇ ਲਾਹੌਰ ਜਾ ਕੇ ਦੀਵਾਨ ਕਰਨਾ ਤੇ ਸੇਖੋਂ ਨੂੰ ਬੁਲਾ ਕੇ ਮਾਰਨਾ

ਬਾਦਸ਼ਾਹ ਨੂੰ ਜਿਮੀਂ ਨਾ ਵੇਹਲ ਦੇਵੇ ਘੋੜਾ ਛੇੜ ਲਾਹੌਰ ਵਿਚ ਆਇਆ ਜੇ। ਦੇਵੇ ਹੁਕਮ ਦਰਬਾਰ ਦਾ ਨਾਲ ਗੁਸੇ ਨਾਲ ਸੇਖੋਂ ਨੂੰ ਪਾਸ ਬੁਲਾਇਆ ਜੇ। ਚਾਬਕ ਆਪਣੇ ਹਥ ਵਿਚ ਪਕੜ ਕੇ ਤੇ ਸਾੜ ਸਾੜ ਕੇ ਹੀ ਘਨਘੋਰ ਪਾਯਾ ਜੇ। ਪੰਜ ਸਤ ਜਾਂ ਸੇਖੋਂ ਨੂੰ ਮਾਰੀਆਂ ਨੇ ਉਹਨਾਂ ਹਾਲ ਹੀ ਪੁਕਾਰਿਆ ਜੇ। ਫਿਰ ਸ਼ਾਹ ਨੇ ਆਖਿਆ ਨਾਲ ਗੁਸੇ ਤੈਨੂੰ ਸ਼ਰਮ ਹਯਾ ਨਾ ਮੂਲ ਆਇਆ ਜੇ। ਪਹਿਲਾਂ ਲੁਟਿਆ ਅਲੀ ਸੌਦਾਗਰ ਨੂੰ ਲੁਟ ਪੁਟ ਕੇ ਪਿਛਾਂ ਘਲਾਇਆ ਜੇ। ਸ਼ਾਹੂਕਾਰ ਮੈਦਾ ਗਿਆ ਵਣਜ ਕਾਰਨ ਪਿੰਡੀ ਉਸਦਾ ਧਨ ਲੁਟਾਇਆ ਜੇ। ਇਹਨਾਂ ਆਇਕੇ ਜਾਂ ਫਰਿਆਦ ਕੀਤੀ ਦੋਹਾਂ ਨੂੰ ਝੂਠਾ ਠਹਿਰਾਇਆ ਜੇ। ਤੇਰੀ ਮਾਂ ਦੀ ਉਸ ਨੇ ਗੁਤ ਮੁੰਨੀ ਤਾਂ ਭੀ ਸ਼ਰਮ ਤੈਂ ਦਿਲੋਂ ਭੁਲਾਇਆ ਜੇ। ਬਦੀਆਂ ਸਾਰੀਆਂ ਦਿਲ ਦੀਆਂ ਮੰਨਿਆ ਤੇ ਫੇਰ ਉਸਨੂੰ ਏਥੇ ਲਿਆਇਆ ਜੇ। ਆ ਕੇ ਖੜਾ ਦਰਬਾਰ ਵਿਚ ਮਸਤ ਹੋ ਕੇ ਉਸ ਜਰਾ ਨਾ ਸਿਰ ਝੁਕਾਇਆ ਜੇ। ਜਦੋਂ ਟੋਰਿਆ ਫਿਰ ਦਰਬਾਰ ਵਿਚੋਂ ਸ਼ੋਰ ਵਿਚ ਹਲਵਾਈਆਂ ਪਾਇਆ ਜੇ। ਫਿਰ ਜਾਇਕੇ ਘਰੇ ਕਸਾਈਆਂ ਦੇ ਘੋੜਾ ਦੁਲੇ ਨੇ ਖੂਬ ਫੇਰਾਇਆ ਜੇ। ਤੁਰਤ ਦੋਵਾਂ ਕਸਾਈਆਂ ਨੂੰ ਕਤਲ ਕਰਕੇ ਸਾਂਦਲ ਬਾਰ ਨੂੰ ਮੁਖ ਭਜਾਇਆ ਜੇ। ਹੋਰ ਹੁਣ ਸੋਚ ਬਹਾਨਾ ਕੋਈ ਜੇਕਰ ਜਾਨ ਦਾ ਖੌਫ ਤੋਂ ਪਾਇਆ ਜੇ। ਕਿਸ਼ਨ ਸਿੰਘ ਨੇ